ਕੋਰੋਨਾ ਮਹਾਂਮਾਰੀ 'ਚ ਰੇਲਵੇ ਨੇ ਬਣਾਇਆ ਇਕ ਹੋਰ ਰਿਕਾਰਡ, ਜੁਲਾਈ ਵਿਚ ਬਣਾਏ 31 ਇਲੈਕਟ੍ਰਿਕ ਰੇਲ ਇੰਜਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤੀ ਰੇਲਵੇ ਨੇ ਇਲੈਕਟ੍ਰਿਕ ਰੇਲ ਇੰਜਣ ਬਣਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ।

Indian Railways has turned out 31 electric locos in July

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤੀ ਰੇਲਵੇ ਨੇ ਇਲੈਕਟ੍ਰਿਕ ਰੇਲ ਇੰਜਣ ਬਣਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ। ਭਾਰਤੀ ਰੇਲਵੇ ਦੀ ਪ੍ਰੋਡਕਸ਼ਨ ਯੂਨਿਟ ਚਿਤਰੰਜਨ ਲੋਕੋਮੋਟਿਵ ਵਰਕਰਸ ਨੇ ਜੁਲਾਈ ਮਹੀਨੇ ਵਿਚ ਰਿਕਾਰਡ 31 ਇਲੈਕਟ੍ਰਿਕ ਰੇਲ ਇੰਜਣ ਬਣਾਏ ਹਨ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਾਬੰਦੀਆਂ ਦੇ ਬਾਵਜੂਦ ਰੇਲਵੇ ਨੇ ਇਸ ਵਿੱਤੀ ਸਾਲ ਵਿਚ ਕੁਲ 62 ਇਲੈਕਟ੍ਰਿਕ ਇੰਜਣ ਬਣਾਏ ਹਨ।

ਰੇਲਵੇ ਮੰਤਰਾਲੇ ਨੇ ਟਵੀਟ ਵਿਚ ਕਿਹਾ, ਚਿਤਰੰਜਨ ਲੋਕੋਮੋਟਿਵ ਵਰਕਰਸ ਵੱਲੋਂ ਜੁਲਾਈ ਮਹੀਨੇ ਵਿਚ ਕੁੱਲ 31 ਇਲੈਕਟ੍ਰਿਕ ਰੇਲ ਇੰਜਣ ਦਾ ਰਿਕਾਰਡ ਉਤਪਾਦਨ ਕੀਤਾ ਗਿਆ ਹੈ। ਕੋਰੋਨਾ ਮਹਾਂਮਾਰੀ ਵਿਚ ਇੰਜਣਾਂ ਦਾ ਰਿਕਾਰਡ ਉਤਪਾਦਨ ਭਾਰਤੀ ਰੇਲ ਲਈ ਇਕ ਮੀਲ ਦਾ ਪੱਥਰ ਹੈ।

ਇਸ ਤੋਂ ਪਹਿਲਾਂ ਰੇਲਵੇ ਦੀ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਆਰਐਸਐਫ ਕਪੂਰਥਲਾ ਨੇ ਜੁਲਾਈ 2020 ਵਿਚ 151 ਐਲਐਚਬੀ ਕੋਚ ਬਣਾਏ ਹਨ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿਚ ਲਗਭਗ ਤਿੰਨ ਗੁਣਾ ਹੈ। ਇਸ ਕੋਚ ਫੈਕਟਰੀ ਦਾ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਉਤਪਾਦਨ ਹੈ।

ਐਲਐਚਬੀ ਕੋਚ ਰਵਾਇਤੀ ਕੋਚ ਦੀ ਤੁਲਨਾ ਵਿਚ 1.5 ਮੀਟਰ ਲੰਬੇ ਹੁੰਦੇ ਹਨ। ਇਸ ਕਾਰਨ ਯਾਤਨੀ ਵਾਹਨਾਂ ਦੀ ਸਮਰੱਥਾ ਵਿਚ ਵਾਧਾ ਹੋ ਜਾਂਦਾ ਹੈ। ਹਾਦਸੇ ਦੀ ਸਥਿਤੀ ਵਿਚ ਐਲਐਚਬੀ ਕੋਚ ਰਵਾਇਤੀ ਕੋਚ ਦੇ ਮੁਕਾਬਲੇ ਘੱਟ ਨੁਕਸਾਨਦਾਇਕ ਹੁੰਦੇ ਹਨ।