ਵਿਰੋਧੀ ਪਾਰਟੀਆਂ ਵੱਲੋਂ ਸਾਂਝਾ ਬਿਆਨ ਜਾਰੀ, ਸਰਕਾਰ ਨੂੰ ਦੱਸਿਆ ‘ਜ਼ਿੱਦੀ ਅਤੇ ਹੰਕਾਰੀ’

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧੀ ਧਿਰਾਂ ਦੇ 18 ਨੇਤਾਵਾਂ ਨੇ ਇਕ ਸੰਯੁਕਤ ਬਿਆਨ ਜਾਰੀ ਕੀਤਾ ਹੈ। ਇਸ ਵਿਚ ਉਹਨਾਂ ਨੇ ਸੰਸਦ ਵਿਚ ਖੇਤੀ ਕਾਨੂੰਨਾਂ ਅਤੇ ਪੇਗਾਸਸ ਕਾਂਡ ’ਤੇ ਚਰਚਾ ਦੀ ਮੰਗ ਕੀਤੀ ਹੈ।

Opposition's Joint Statement Says Discuss Pegasus and Farm Laws

ਨਵੀਂ ਦਿੱਲੀ: ਖੇਤੀ ਕਾਨੂੰਨਾਂ ਅਤੇ ਪੇਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਸੰਸਦ ਵਿਚ ਹੰਗਾਮਾ ਲਗਾਤਾਰਾ ਜਾਰੀ ਹੈ। ਇਸ ਦੌਰਾਨ 14 ਵਿਰੋਧੀ ਧਿਰਾਂ ਦੇ 18 ਨੇਤਾਵਾਂ ਨੇ ਇਕ ਸੰਯੁਕਤ ਬਿਆਨ ਜਾਰੀ ਕੀਤਾ ਹੈ। ਇਸ ਵਿਚ ਵਿਰੋਧੀ ਆਗੂਆਂ ਨੇ ਸੰਸਦ ਵਿਚ ਖੇਤੀ ਕਾਨੂੰਨਾਂ ਅਤੇ ਪੇਗਾਸਸ ਜਾਸੂਸੀ ਕਾਂਡ ’ਤੇ ਚਰਚਾ ਦੀ ਮੰਗ ਕੀਤੀ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਸਦ ਵਿਚ ਟਕਰਾਅ ਲਈ ਸਰਕਾਰ ਜ਼ਿੰਮੇਵਾਰ ਹੈ, ਸਰਕਾਰ ਵਿਰੋਧੀ ਪਾਰਟੀਆਂ ’ਤੇ ਆਰੋਪ ਲਗਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹੋਰ ਪੜ੍ਹੋ: ਦਰਦਨਾਕ: ਖੇਤਾਂ ’ਚ ਕੰਮ ਕਰਦੇ ਕਿਸਾਨ ਨੂੰ ਸੱਪ ਨੇ ਡੰਗਿਆ, 5 ਧੀਆਂ ਦੇ ਪਿਓ ਦੀ ਮੌਤ

ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹਨ ਅਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਗ੍ਰਹਿ ਮੰਤਰੀ ਕੋਲੋਂ ਪੇਗਾਸਸ ਜਾਸੂਸੀ ਕਾਂਡ ਬਾਰੇ ਜਵਾਬ ਚਾਹੁੰਦੀਆਂ ਹਨ ਕਿਉਂਕਿ ਇਹ ਇਕ ਰਾਸ਼ਟਰੀ ਸੁਰੱਖਿਆ ਦਾ ਮਸਲਾ ਹੈ। ਇਸ ਤੋਂ ਇਲਾਵਾ ਵਿਰੋਧੀ ਨੇਤਾਵਾਂ ਨੇ ਸੰਯੁਕਤ ਬਿਆਨ ਵਿਚ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਨਾਬਾਲਗ ਬੱਚੀ ਦੇ ਬਲਾਤਕਾਰ ਅਤੇ ਹੱਤਿਆ ’ਤੇ ਮੋਦੀ ਮੰਤਰੀ ਮੰਡਲ ਦੀ ਮਹਿਲਾ ਸ਼ਕਤੀ ਚੁੱਪ ਕਿਉਂ?- ਕਾਂਗਰਸ

14 ਪਾਰਟੀਆਂ ਦੇ 18 ਨੇਤਾਵਾਂ ਨੇ ਇਸ ਬਿਆਨ ਵਿਚ ਕਿਹਾ ਕਿ ਸਰਾਕਰ ਹੰਕਾਰ ਦਿਖਾ ਰਹੀ ਹੈ ਅਤੇ ਵਿਰੋਧੀਆਂ ਦੀ ਚਰਚਾ ਦੀ ਮੰਗ ਨੂੰ ਨਹੀਂ ਮੰਨ ਰਹੀ ਹੈ। ਵਿਰੋਧੀ ਨੇਤਾਵਾਂ ਨੇ ਕਿਹਾ ਕਿ ਸਰਕਾਰ ਸੰਸਦ ਨਾ ਚੱਲਣ ਲਈ ਉਹਨਾਂ ਨੂੰ ਜ਼ਿੰਮੇਵਾਰ ਦੱਸ ਰਹੀ ਹੈ ਜਦਕਿ ਇਹ ਸਰਕਾਰ ਦੇ ਹੱਥ ਵਿਚ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਵਿਰੋਧੀ ਧਿਰਾਂ ਸਰਕਾਰ ਨੂੰ ਇਕ ਵਾਰ ਫਿਰ ਤੋਂ ਅਪੀਲ ਕਰਦੀਆਂ ਹਨ ਕਿ ਸੰਸਦੀ ਲੋਕਤੰਤਰ ਦਾ ਸਨਮਾਨ ਰੱਖੇ ਅਤੇ ਚਰਚਾ ਦੀ ਮੰਗ ਨੂੰ ਸਵੀਕਾਰ ਕੀਤਾ ਜਾਵੇ।

ਹੋਰ ਪੜ੍ਹੋ: Laurel Hubbard ਨੇ ਰਚਿਆ ਇਤਿਹਾਸ, ਉਲੰਪਿਕ ਵਿਚ ਹਿੱਸਾ ਲੈਣ ਵਾਲੀ ਪਹਿਲੀ ਟ੍ਰਾਂਸਜੈਂਡਰ ਐਥਲੀਟ ਬਣੀ

ਇਹਨਾਂ ਨੇਤਾਵਾਂ ਨੇ ਜਾਰੀ ਕੀਤਾ ਸਾਂਝਾ ਬਿਆਨ

ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ  ਮਲਿਕਾਅਰਜੁਨ ਖੜਗੇ, ਸ਼ਰਦ ਪਵਾਰ (ਐਨਸੀਪੀ), ਟੀਆਰ ਬਾਲੂ (ਡੀਐਮਕੇ), ਆਨੰਦ ਸ਼ਰਮਾ (ਕਾਂਗਰਸ), ਰਾਮ ਗੋਪਾਲ ਯਾਦਵ (ਸਪਾ), ਡੇਰੇਕ ਓ ਬ੍ਰਾਇਨ (ਟੀਐਮਸੀ), ਸੰਜੇ ਰਾਉਤ (ਸ਼ਿਵ ਸੈਨਾ), ਕਲਿਆਣ ਬੈਨਰਜੀ (ਟੀਐਮਐਸਪੀ), ਵਿਨਾਇਕ ਰਾਉਤ (ਸ਼ਿਵ ਸੈਨਾ), ਤਰੂਚੀ ਸਿਵਾ(ਡੀਐਮਕੇ), ਮਨੋਜ ਝਾ(ਆਰਜੇਡੀ), ਈ ਕਰੀਮ (ਸੀਪੀਐਮ), ਸੁਸ਼ੀਲ ਗੁਪਤਾ (ਆਪ), ਮੁਹੰਮਦ ਬਸ਼ੀਰ (ਆਈਯੂਐਮਐਲ), ਹਸਨੈਨ ਮਸੂਦੀ (ਨੈਸ਼ਨਲ ਕਾਨਫਰੰਸ), ਬਿਨੋਏ ਵਿਸ਼ਵਮ (ਸੀਪੀਆਈ), ਐਨਕੇ ਪ੍ਰੇਮਾਚੰਦਰਨ (ਆਰਐਸਪੀ) ਸ਼੍ਰੇਯਮਸ ਕੁਮਾਰ (ਐਲਜੇਡੀ)।