ਕਾਂਗਰਸ ਦੇ ਡੀਕੇ ਸ਼ਿਵਕੁਮਾਰ ਦੀ ਹਾਲਤ ਹੋਈ ਗੰਭੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੇਸ਼ਰ ਕਾਫੀ ਜ਼ਿਆਦਾ ਵਧਿਆ ਹੋਇਆ ਸੀ।

Congress leader shivkumar arrested on money laundering case

ਨਵੀਂ ਦਿੱਲੀ: ਕਰਨਾਟਕ ਦੇ ਕਾਂਗਰਸ ਆਗੂ ਡੀਕੇ ਸ਼ਿਵਕੁਮਾਰ ਨੂੰ ਮਨੀ ਲਾਂਡਰਿੰਗ ਕੇਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੇਰ ਰਾਤ ਉਹਨਾਂ ਦੀ ਹਾਲਤ ਗੰਭੀਰ ਹੋ ਗਈ। ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਿਵਕੁਮਾਰ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਵਾਇਆ ਗਿਆ। ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੇਸ਼ਰ ਕਾਫੀ ਜ਼ਿਆਦਾ ਵਧਿਆ ਹੋਇਆ ਸੀ।

ਇਸ ਤੋਂ ਬਾਅਦ ਉਹਨਾਂ ਨੂੰ ਲੋਹੀਆ ਹਸਪਤਾਲ ਦੇ ਦੂਜੇ ਵਿਭਾਗ ਵਿਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੈਡੀਕਲ ਜਾਂਚ ਪੂਰੀ ਕੀਤੀ ਗਈ। ਡੀ ਕੇ ਸ਼ਿਵਕੁਮਾਰ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਹੈਡਕੁਆਰਟਰ ਲਿਜਾਇਆ ਗਿਆ। ਈਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਕੁਮਾਰ ਨੇ ਭਾਜਪਾ ਤੇ ਨਿਸ਼ਾਨਾ ਲਾਇਆ। ਸ਼ਿਵਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ ਮੈਂ ਭਾਜਪਾ ਦੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਗ੍ਰਿਫ਼ਤਾਰ ਕਰ ਕੇ ਆਖਰੀ ਅਪਣੇ ਮਿਸ਼ਨ ਵਿਚ ਕਾਮਯਾਬ ਰਹੀ।

ਆਮਦਨ ਵਿਭਾਗ ਅਤੇ ਈਡੀ ਦੀ ਜਾਂਚ ਮੇਰੇ ਵਿਰੁਧ ਰਾਜਨੀਤੀ ਨਾਲ ਪ੍ਰੇਰਿਤ ਹੈ। ਮੈਂ ਭਾਜਪਾ ਦੇ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦਾ ਪੀੜਤ ਹਾਂ। ਇਸ ਤੇ ਯੇਡਿਊਰੱਪਾ ਦਾ ਜਵਾਬ ਵੀ ਆਇਆ ਹੈ। ਉਹਨਾਂ ਕਿਹਾ ਕਿ ਸ਼ਿਵਕੁਮਾਰ ਦੀ ਗ੍ਰਿਫ਼ਤਾਰੀ ਉਸ ਦੇ ਲਈ ਖੁਸ਼ਖਬਰੀ ਨਹੀਂ ਹੈ। ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਉਹ ਅਰਦਾਸ ਕਰਦੇ ਹਨ ਕਿ ਡੀਕੇ ਸ਼ਿਵਕੁਮਾਰ ਜਲਦ ਤੋਂ ਜਲਦ ਰਿਹਾਅ ਹੋ ਜਾਣ।

ਦਸ ਦਈਏ ਕਿ ਡੀਕੇ ਸ਼ਿਵਕੁਮਾਰ ਨੂੰ ਪਹਿਲੀ ਵਾਰ 17 ਜਨਵਰੀ 2019 ਨੂੰ ਸਮਨ ਪੇਸ਼ ਕੀਤਾ ਗਿਆ ਸੀ। ਪਰ ਉਹ ਆਏ ਨਹੀਂ। ਜਿਸ ਤੋਂ ਬਾਅਦ 15 ਫਰਵਰੀ 2019 ਨੂੰ ਫਿਰ ਤਲਬ ਕੀਤਾ ਗਿਆ ਪਰ ਉਹ ਫਿਰ ਵੀ ਨਹੀਂ ਆਏ। ਅਗਸਤ ਵਿਚ ਆਖਰੀ ਵਾਰ ਉਸ ਦੇ ਵਿਰੁਧ ਤੀਜੀ ਵਾਰ ਸਮਨ ਜਾਰੀ ਕੀਤਾ ਗਿਆ ਜਿਸ ਤੇ ਡੀਕੇ ਸ਼ਿਵਕੁਮਾਰ ਨੂੰ ਪੇਸ਼ਗੀ ਜ਼ਮਾਨਤ ਨਾ ਮਿਲਣ ਤੇ ਪੁਛਗਿਛ ਲਈ ਜਾਣਾ ਪਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।