ਤੈਅ ਸਮੇਂ ‘ਤੇ ਹੋਵੇਗੀ NEET-JEE ਪ੍ਰੀਖਿਆ, ਪੰਜਾਬ ਸਮੇਤ 6 ਸੂਬਿਆਂ ਦੀ ਪਟੀਸ਼ਨ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਇਕ ਵਾਰ ਫਿਰ 1 ਸਤੰਬਰ ਤੋਂ 6 ਸਤੰਬਰ ਤੱਕ ਹੋਣ ਵਾਈ ਜੇਈਈ ਮੇਨ ਅਤੇ 13 ਸਤੰਬਰ ਨੂੰ ਅਯੋਜਤ ਹੋਣ ਵਾਲੀ ਨੀਟ ਪ੍ਰੀਖਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।

Students

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇਕ ਵਾਰ ਫਿਰ 1 ਸਤੰਬਰ ਤੋਂ 6 ਸਤੰਬਰ ਤੱਕ ਹੋਣ ਵਾਈ ਜੇਈਈ ਮੇਨ ਅਤੇ 13 ਸਤੰਬਰ ਨੂੰ ਅਯੋਜਤ ਹੋਣ ਵਾਲੀ ਨੀਟ ਪ੍ਰੀਖਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਹੁਣ ਦੇਸ਼ ਭਰ ਵਿਚ ਜੇਈਈ ਮੇਨ ਅਤੇ ਨੀਟ ਪ੍ਰੀਖਿਆਵਾਂ ਅਪਣੇ ਤੈਅ ਸਮੇਂ ‘ਤੇ ਹੀ ਅਯੋਜਤ ਕੀਤੀਆਂ ਜਾਣਗੀਆਂ।

ਸੁਪਰੀਮ ਕੋਰਟ ਨੇ ਛੇ ਸੂਬਿਆਂ ਦੇ ਕੈਬਨਿਟ ਮੰਤਰੀਆਂ ਦੀ ਮੁੜ ਵਿਚਾਰ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ 17 ਅਗਸਤ ਦੇ ਆਦੇਸ਼ ਖ਼ਿਲਾਫ ਪ੍ਰੀਖਿਆਵਾਂ ਨੂੰ ਲੈ ਕੇ ਮੁੜ ਵਿਚਾਰ ਲਈ ਪਟੀਸ਼ਨ ਦਰਜ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ।

ਜੇਈਈ ਅਤੇ ਨੀਟ ਪ੍ਰੀਖਿਆਵਾਂ ਨੂੰ ਲੈ ਕੇ ਚੈਂਬਰ ਵਿਚ ਤਿੰਨ ਜੱਜਾਂ ਨੇ ਚਰਚਾ ਕੀਤੀ। ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਬੀਆਰ ਗਵਈ ਅਤੇ ਜਸਟਿਸ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਚਰਚਾ ਕਰਨ ਤੋਂ ਬਾਅਦ ਛੇ ਸੂਬਿਆਂ ਦੀ ਮੁੜ ਵਿਚਾਰ ਪਟੀਸ਼ਨ ਨੂੰ ਖਾਰਜ ਕਰਨ ਦਾ ਫੈਸਲਾ ਸੁਣਾਇਆ ਹੈ। ਦੱਸ ਦਈਏ ਕਿ 17 ਅਗਸਤ ਨੂੰ ਫੈਸਲਾ ਦੇਣ ਵਾਲੀ ਬੈਂਚ ਦੀ ਅਗਵਾਈ ਜਸਟਿਸ ਅਰੁਣ ਮਿਸ਼ਰਾ ਕਰ ਰਹੇ ਸੀ, ਜੋ ਸੇਵਾ ਮੁਕਤ ਹੋ ਚੁੱਕੇ ਹਨ। ਉਹਨਾਂ ਦੀ ਥਾਂ ਅਸ਼ੋਕ ਭੂਸ਼ਣ ਨੇ ਲਈ ਹੈ।