ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਚੀਨ, 30 ਮਿੰਟਾਂ ਵਿੱਚ ਦੋ ਵਾਰ ਮਹਿਸੂਸ ਕੀਤੇ ਗਏ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਐਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ ਜ਼ਿਆਦਾ ਨਹੀਂ ਮਾਪੀ ਗਈ।

Earthquake shakes China

 

ਚੀਨ ਵਿਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ (Earthquake shakes China ਮਹਿਸੂਸ ਕੀਤੇ ਗਏ ਹਨ। ਸ਼ਨੀਵਾਰ ਸਵੇਰੇ ਅੱਧੇ ਘੰਟੇ ਦੇ ਅੰਦਰ ਇੱਥੇ ਦੋ ਵਾਰ ਝਟਕੇ (Earthquake shakes China) ਮਹਿਸੂਸ ਕੀਤੇ ਗਏ। ਹਾਲਾਂਕਿ, ਰਿਐਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ ਜ਼ਿਆਦਾ ਨਹੀਂ ਮਾਪੀ ਗਈ।

  ਹੋਰ ਵੀ ਪੜ੍ਹੋ: Tokyo Paralympics: ਸ਼ੂਟਿੰਗ ਵਿਚ ਮਨੀਸ਼ ਨਰਵਾਲ ਨੇ ਸੋਨ ਤੇ ਸਿੰਘਰਾਜ ਨੇ ਚਾਂਦੀ ਦਾ ਤਮਗਾ ਕੀਤਾ ਹਾਸਲ

 

ਪਹਿਲਾ ਭੂਚਾਲ 4.6 ਅਤੇ ਦੂਜਾ 4.7 ਤੀਬਰਤਾ ਦਾ ਸੀ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 6:58 ਵਜੇ ਜੰਗਗਾਈ ਤੋਂ 87 ਕਿਲੋਮੀਟਰ ਉੱਤਰ-ਪੱਛਮ ਵਿੱਚ 4.6 ਤੀਬਰਤਾ ਦਾ ਭੂਚਾਲ ਆਇਆ।

 

 

ਜਦੋਂ ਕਿ ਸ਼ਚੇ ਸ਼ਹਿਰ ਤੋਂ 92 ਕਿਲੋਮੀਟਰ ਦੱਖਣ-ਪੂਰਬ ਵਿੱਚ ਸਵੇਰੇ 7:24 ਵਜੇ 4.7 ਤੀਬਰਤਾ ਦੇ ਝਟਕੇ ਮਹਿਸੂਸ ਕੀਤਾ ਗਏ। ਹੁਣ ਤੱਕ ਭੂਚਾਲ (Earthquake shakes China) ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।

  ਹੋਰ ਵੀ ਪੜ੍ਹੋਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵਿਦੇਸ਼ੀ ਦਬਾਅ, ਦਸੰਬਰ ਤੱਕ ਕੀਮਤਾਂ ਹੇਠਾਂ ਆਉਣ ਦੀ ਉਮੀਦ-ਸਕੱਤਰ