ਜਨ ਅਸ਼ੀਰਵਾਦ ਯਾਤਰਾ: ਵਰਕਰਾਂ ਦੀ ਸਖ਼ਤ ਮਿਹਨਤ ਜਿਊਂਦੀ ਜਾਗਦੀ ਮਿਸਾਲ: ਸੁਧਾਂਸ਼ੂ ਤ੍ਰਿਵੇਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਨ ਆਸ਼ੀਰਵਾਦ ਯਾਤਰਾ ਵਿਚ 24,000 ਕਿਲੋਮੀਟਰ ਦੀ ਦੂਰੀ ਤੈਅ ਹੋਈ ਅਤੇ ਇਸ ਵਿੱਚ 5000 ਤੋਂ ਵੱਧ ਸਮਾਗਮ ਹੋਏ।

Sudhanshu Trivedi

ਨਵੀਂ ਦਿੱਲੀ : ਭਾਜਪਾ ਨੇਤਾ ਸੁਧਾਂਸ਼ੂ ਤ੍ਰਿਵੇਦੀ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ 19 ਰਾਜਾਂ ਵਿਚ 265 ਜ਼ਿਲ੍ਹਿਆ ਨੂੰ ਕਵਰ ਕੀਤਾ ਗਿਆ ਹੈ। ਇਸ ਦੇ ਲਈ ਟੀਮ ਦਾ ਗਠਨ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕੀਤਾ ਸੀ। ਇਸ ਵਿਚ ਸ਼ਹੀਦਾਂ ਨਾਲ ਸਬੰਧਤ ਸਥਾਨਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ, ਉਨ੍ਹਾਂ ਮਹੱਤਵਪੂਰਨ ਸਥਾਨਾਂ ਨੂੰ ਸਪਰਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦਾ ਆਜ਼ਾਦੀ ਸੰਗਰਾਮ ਵਿਚ ਬੇਮਿਸਾਲ ਸਥਾਨ ਸੀ।

ਅੱਗੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ 15 ਅਗਸਤ ਤੋਂ ਪਾਰਟੀ ਵੱਲੋਂ ਨਵੇਂ ਨਿਯੁਕਤ ਮੰਤਰੀਆਂ ਦਾ ਉਨ੍ਹਾਂ ਦੇ ਖੇਤਰਾਂ ਵਿਚ ਜਾਣ ਲਈ ਇੱਕ ਵਿਸਤ੍ਰਿਤ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਇਸ ਜਨ ਆਸ਼ੀਰਵਾਦ ਯਾਤਰਾ ਵਿਚ 24,000 ਕਿਲੋਮੀਟਰ ਦੀ ਦੂਰੀ ਤੈਅ ਹੋਈ ਅਤੇ ਇਸ ਵਿੱਚ 5000 ਤੋਂ ਵੱਧ ਸਮਾਗਮ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਜਨ ਆਸ਼ੀਰਵਾਦ ਯਾਤਰਾ ਲਗਭਗ 24,000 ਕਿਲੋਮੀਟਰ ਦੀ ਸੀ। ਇਸ ਵਿਚ 5,000 ਤੋਂ ਵੱਧ ਪ੍ਰੋਗਰਾਮ ਹੋਏ।

ਇਹ ਵੀ ਪੜ੍ਹੋ -  ਇਨਸਾਨੀਅਤ ਸ਼ਰਮਸਾਰ: 5 ਬੇਸਹਾਰਾ ਕੁੱਤਿਆਂ 'ਤੇ ਤੇਜ਼ਾਬ ਛਿੜਕ ਕੇ ਕੀਤਾ ਬੇਰਹਿਮੀ ਨਾਲ ਕਤਲ

ਇਹ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ ਜਨਤਾ ਦੇ ਵਿਸ਼ਵਾਸ ਅਤੇ ਜੇਪੀ ਨੱਡਾ ਦੀ ਅਗਵਾਈ ਵਿਚ ਵਰਕਰਾਂ ਦੀ ਸਖ਼ਤ ਮਿਹਨਤ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ। ਇਸ ਦੇ ਨਾਲ ਤ੍ਰਿਵੇਦੀ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਜਨ ਆਸ਼ੀਰਵਾਦ ਯਾਤਰਾ ਦੇ ਉਮੀਦ ਤੋਂ ਵੱਧ ਸਫਲਤਾਪੂਰਵਕ ਸੰਪੂਰਨ ਹੋਣ ਦੇ ਲਈ ਪਾਰਟੀ ਵਰਕਰਾਂ, ਸਾਰੇ ਮੰਤਰੀਆਂ ਅਤੇ ਇਸ ਯਾਤਰਾ ਦੇ ਆਯੋਜਕਾਂ ਨੂੰ ਵਧਾਈ ਦਿੱਤੀ ਹੈ। 15 ਅਗਸਤ ਤੋਂ ਨਵੇਂ ਨਿਯੁਕਤ ਮੰਤਰੀਆਂ ਨੂੰ ਉਨ੍ਹਾਂ ਦੇ ਖੇਤਰਾਂ ਵਿਚ ਜਾਣ ਦਾ ਇੱਕ ਵਿਸਤ੍ਰਿਤ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ।