9 ਮਹੀਨਿਆਂ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਫੁੱਲ, ਕਿਹਾ ਅਫਸਰਾਂ ਨੇ ਬਹੁਤ ਕੀਤਾ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੀਬ 9 ਮਹੀਨੇ ਪਹਿਲਾਂ ਪੁਲਿਸ ਹੈਡਕੁਆਰਟਰ ਵਿੱਚ ਸੀਆਈਡੀ ਵਿਭਾਗ ਵਿਚ ਭੇਜਿਆ ਗਿਆ ਸੀ, ਜਿਸਦੇ ਬਾਅਦ ਉਹ ਲਾਪਤਾ ਹੋ ਗਈ

Missing female constable selling flowers

 

ਵ੍ਰਿੰਦਾਵਨ: ਲਗਭਗ 9 ਮਹੀਨਿਆਂ ਤੋਂ ਲਾਪਤਾ ਰਾਇਪੁਰ ਪੁਲਿਸ ਦੀ ਮਹਿਲਾ ਕਾਂਸਟੇਬਲ ਅੰਜਨਾ ਸਹਿਸ (Missing female constable selling flowers)  ਨੂੰ ਯੂਪੀ ਦੇ ਵ੍ਰਿੰਦਾਵਨ ਵਿੱਚ ਫੁੱਲ ਵੇਚਦੇ ਦੇਖਿਆ ਗਿਆ। ਅੰਜਨਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਅਚਾਨਕ ਲਾਪਤਾ (Missing female constable selling flowers)  ਹੋ ਗਈ।

  ਹੋਰ ਵੀ ਪੜ੍ਹੋ: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਚੀਨ, 30 ਮਿੰਟਾਂ ਵਿੱਚ ਦੋ ਵਾਰ ਮਹਿਸੂਸ ਕੀਤੇ ਗਏ ਝਟਕੇ

 

ਅੰਜਨਾ ਸਹਿਸ ਦੇ ਵ੍ਰਿੰਦਾਵਨ ਵਿੱਚ ਫੁੱਲ ਵੇਚਣ (Missing female constable selling flowers)  ਦੀ ਜਾਣਕਾਰੀ ਮਿਲਣ ਤੋਂ ਬਾਅਦ ਛੱਤੀਸਗੜ੍ਹ ਪੁਲਿਸ ਦੀ ਟੀਮ ਉਨ੍ਹਾਂ ਨੂੰ ਲੈਣ ਲਈ ਪਹੁੰਚੀ ਪਰ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਏਪੁਰ ਪੁਲਿਸ (Missing female constable selling flowers)  ਨੂੰ ਉੱਥੋਂ ਖਾਲੀ ਹੱਥ ਪਰਤਣਾ ਪਿਆ।

 

 

ਦਰਅਸਲ, ਰਾਏਪੁਰ ਸ਼ਹਿਰ ਵਿੱਚ ਤਾਇਨਾਤ ਅੰਜਨਾ ਸਹਿਸ  ਨੂੰ ਕਰੀਬ 9 ਮਹੀਨੇ ਪਹਿਲਾਂ ਪੁਲਿਸ ਹੈਡਕੁਆਰਟਰ ਵਿੱਚ ਸੀਆਈਡੀ ਵਿਭਾਗ ਵਿਚ ਭੇਜਿਆ ਗਿਆ ਸੀ, ਜਿਸਦੇ ਬਾਅਦ ਉਹ ਇੱਕ ਦਿਨ ਲਾਪਤਾ ਹੋ ਗਈ ਸੀ। ਬਹੁਤ ਭਾਲ ਕਰਨ ਦੇ ਬਾਅਦ ਵੀ ਪੁਲਿਸ ਉਸ ਸਮੇਂ ਅੰਜਨਾ ਦਾ ਪਤਾ ਨਹੀਂ ਲਗਾ ਸਕੀ।

  ਹੋਰ ਵੀ ਪੜ੍ਹੋ: ਮਹਾਰਾਸ਼ਟਰ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, ਚਾਰ ਜ਼ਖਮੀ

 

ਇਸ ਤੋਂ ਬਾਅਦ ਉਸਦੀ ਮਾਂ ਨੇ 21 ਅਗਸਤ ਨੂੰ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਅੰਜਨਾ ਤੱਕ ਵੀ ਨਹੀਂ ਪਹੁੰਚ ਸਕੀ ਕਿਉਂਕਿ ਉਸਨੇ ਆਪਣਾ ਮੋਬਾਈਲ ਵਰਤਣਾ ਵੀ ਬੰਦ ਕਰ ਦਿੱਤਾ ਸੀ। ਪੁਲਿਸ ਨੂੰ ਬੈਂਕ ਤੋਂ ਉਸਦੀ ਏਟੀਐਮ ਦੀ ਵਰਤੋਂ ਦੇ ਸਥਾਨ ਬਾਰੇ ਜਾਣਕਾਰੀ ਮਿਲੀ ਅਤੇ ਜਦੋਂ ਟੀਮ ਉਸਦੀ ਭਾਲ ਵਿੱਚ ਵ੍ਰਿੰਦਾਵਨ ਪਹੁੰਚੀ ਤਾਂ ਪੁਲਿਸ ਮਹਿਲਾ ਕਾਂਸਟੇਬਲ ਨੂੰ ਫੁੱਲ (Missing female constable selling flowers)  ਵੇਚਦੇ ਦੇਖ ਕੇ ਹੈਰਾਨ ਰਹਿ ਗਈ।

 

ਮਹਿਲਾ ਕਾਂਸਟੇਬਲ ਨੇ ਕਿਹਾ ਕਿ ਹੁਣ ਮੇਰਾ ਨਾ ਤਾਂ ਕੋਈ ਪਰਿਵਾਰ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰ। ਜਾਣਕਾਰੀ ਅਨੁਸਾਰ ਅੰਜਨਾ ਸਹਿਸ ਨੌਕਰੀ ਦੌਰਾਨ ਕੁਝ ਸੀਨੀਅਰ ਅਧਿਕਾਰੀਆਂ ਤੋਂ ਪਰੇਸ਼ਾਨ ਸੀ ਅਤੇ ਉਸਨੇ ਆਪਣੇ ਸਾਥੀ ਕਰਮਚਾਰੀ ਨਾਲ ਇਸ ਬਾਰੇ ਚਰਚਾ ਵੀ ਕੀਤੀ ਸੀ। ਡਿਊਟੀ ਨੂੰ ਲੈ ਕੇ ਉਸਦੇ ਪਰਿਵਾਰ ਵਿੱਚ ਮਤਭੇਦ ਵੀ ਸਨ।

  ਹੋਰ ਵੀ ਪੜ੍ਹੋ: ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਪੁਲਿਸ ਵਾਲਿਆਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ