SBI ਗਾਹਕਾਂ ਲਈ ਜ਼ਰੂਰੀ ਖ਼ਬਰ! ਕਈ ਘੰਟਿਆਂ ਲਈ ਬੰਦ ਰਹਿਣਗੀਆਂ ਇਹ ਸੇਵਾਵਾਂ
SBI ਨੇ ਆਪਣੇ ਟਵਿੱਟਰ (Twitter) ਰਾਹੀਂ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡਿਆ (SBI) ਦੇ ਗਾਹਕਾਂ ਨੂੰ ਸ਼ਨੀਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। SBI ਦੇ ਇੰਟਰਨੈੱਟ ਬੈਂਕਿੰਗ (Internet Banking) ਗਾਹਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 4 ਸਤੰਬਰ ਨੂੰ ਯੋਨੋ ਮੋਬਾਇਲ ਐਪ (YONO Mobile App) ਕੰਮ ਨਹੀਂ ਕਰੇਗਾ। ਬੈਂਕ ਦਾ ਕਹਿਣਾ ਹੈ ਕਿ 4 ਸਤੰਬਰ 11:35 ਵਜੇ ਤੋਂ 5 ਸਤੰਬਰ 1:35 ਤੱਕ ਇਹ ਸੇਵਾਵਾਂ ਬੰਦ ਰਹਿਣਗੀਆਂ।
ਹੋਰ ਪੜ੍ਹੋ: ਕਿਸਾਨਾਂ ’ਤੇ ਹੋਏ ਅਤਿਆਚਾਰ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪ੍ਰਦਰਸ਼ਨ
ਹੋਰ ਪੜ੍ਹੋ: ਭਾਜਪਾ MP ਸਾਧਵੀ ਪ੍ਰੱਗਿਆ ਨੇ ਗਊ ਮੂਤਰ ਨੂੰ ਦੱਸਿਆ ਹਾਈ ਐਂਟੀਬਾਇਓਟਿਕ, ਵਾਇਰਲ ਹੋਇਆ ਵੀਡੀਓ
SBI ਨੇ 3 ਸਤੰਬਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇੰਟਰਨੈੱਟ ਬੈਂਕਿੰਗ, ਯੋਨੋ, ਯੋਨੋ ਲਾਈਟ, ਯੋਨੋ ਬਿਜ਼ਨਸ, ਆਈਐਮਪੀਐਸ ਅਤੇ ਯੂਪੀਆਈ ਸੇਵਾਵਾਂ ਮੁਰੰਮਤ ਲਈ ਕਈ ਘੰਟਿਆਂ ਤੱਕ ਬੰਦ (Services to remain closed) ਰਹਿਣਗੀਆਂ। SBI ਨੇ ਆਪਣੇ ਟਵਿੱਟਰ (Twitter) ਰਾਹੀਂ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।