ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਡੀਗੋ ਦੀ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯਾਤਰੀਆਂ ਨੂੰ ਬਦਲਵੀਂ ਉਡਾਣ ਰਾਹੀਂ ਮੰਜ਼ਿਲ 'ਤੇ ਪਹੁਚਾਇਆ ਗਿਆ

photo

 

 ਨਵੀਂ ਦਿੱਲੀ: ਦਿੱਲੀ ਜਾ ਰਹੀ ਇੰਡੀਗੋ ਫਲਾਈਟ ਨਾਲ ਪੰਛੀ ਦੀ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਪੰਛੀ ਦੇ ਟਕਰਾਉਣ ਤੋਂ ਬਾਅਦ, ਉਡਾਣ ਦੀ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਖਬਰਾਂ ਮੁਤਾਬਕ ਫਲਾਈਟ ਨੇ ਭੁਵਨੇਸ਼ਵਰ ਤੋਂ ਹੀ ਦਿੱਲੀ ਲਈ ਉਡਾਣ ਭਰੀ ਸੀ। ਟੇਕ-ਆਫ ਦੇ ਕੁਝ ਮਿੰਟਾਂ ਬਾਅਦ, ਪੰਛੀ ਜਹਾਜ਼ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ।

ਇਹ ਵੀ ਪੜ੍ਹੋ: ਬਰਨਾਲਾ ਜੇਲ੍ਹ 'ਚ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਏ ਦੋ ਮੋਬਾਈਲ ਫੋਨ  

ਰਿਪੋਰਟਾਂ ਮੁਤਾਬਕ ਇੰਡੀਗੋ ਦੀ ਫਲਾਈਟ ਨੰਬਰ 6E2065 ਨੇ ਸੋਮਵਾਰ ਸਵੇਰੇ ਭੁਵਨੇਸ਼ਵਰ ਹਵਾਈ ਅੱਡੇ ਤੋਂ ਉਡਾਣ ਭਰੀ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪੰਛੀ ਜਹਾਜ਼ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਤੋਂ ਬਾਅਦ ਯਾਤਰੀਆਂ ਨੂੰ ਬਦਲਵੀਂ ਉਡਾਣ ਦੀ ਪੇਸ਼ਕਸ਼ ਕੀਤੀ ਗਈ।

ਇਹ ਵੀ ਪੜ੍ਹੋ:ਫਗਵਾੜਾ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਆਜ਼ਾਦੀ ਘੁਲਾਟੀਏ ਦੇ ਪ੍ਰਵਾਰਾਂ ਨਾਲ ਕੀਤੀ ਮੁਲਾਕਾਤ