ਛਾਪਾ ਪੈਂਦੇ ਹੀ ਕੈਦੀ ਨਿਗਲ ਗਿਆ ਮੋਬਾਈਲ, ਪੇਟ ਦਰਦ ਹੋਣ 'ਤੇ ਹੋਇਆ ਖ਼ੁਲਾਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱੱਛਮੀ ਬੰਗਾਲ ਦੇ ਕੋਲਕਾਤਾ ਦੀ ਪ੍ਰੈਜਿਡੈਂਸੀ ਜੇਲ ਵਿਚ ਨਿਗਰਾਨ ਟੀਮ ਵੱਲੋਂ ਛਾਪੇਮਾਰੀ ਦੌਰਾਨ ਇਕ ਕੈਦੀ ਮੋਬਾਈਲ ਫੋਨ ਨਿਗਲ ਗਿਆ।

Medical Checkup

ਕੋਲਕਾਤਾ  : ਪੱੱਛਮੀ ਬੰਗਾਲ ਦੇ ਕੋਲਕਾਤਾ ਦੀ ਪ੍ਰੈਜਿਡੈਂਸੀ ਜੇਲ ਵਿਚ ਨਿਗਰਾਨ ਟੀਮ ਵੱਲੋਂ ਛਾਪੇਮਾਰੀ ਦੌਰਾਨ ਇਕ ਕੈਦੀ ਮੋਬਾਈਲ ਫੋਨ ਨਿਗਲ ਗਿਆ। ਇਸ ਘਟਨਾ ਦਾ ਪਤਾ ਉਸ ਵੇਲੇ ਲਗਾ ਜਦੋਂ ਕੈਦੀ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਕੈਦੀ ਦਾ ਨਾਮ ਰਾਮਚੰਦਰ ਹੈ ਅਤੇ ਪਿਛਲੇ ਇਕ ਸਾਲ ਤੋਂ ਉਹ ਕੋਲਕਾਤਾ ਦੀ ਪੈਜਿਡੈਂਸੀ ਜੇਲ ਵਿਚ ਬੰਦ ਹੈ। ਦਸਿਆ ਜਾ ਰਿਹਾ ਹੈ ਕਿ ਜੇਲ ਵਿਖੇ ਇਕ ਨਿਗਰਾਨ ਟੀਮ ਨੇ ਛਾਪੇਮਾਰੀ ਕੀਤੀ,

ਇਸ ਦੌਰਾਨ ਰਾਮਚੰਦਰ ਜੇਲ ਦੇ ਇਕ ਕੋਨੇ ਵਿਚ ਫੋਨ ਤੇ ਗੱਲ ਕਰ ਰਿਹਾ ਸੀ। ਕੁਝ ਸਮਝ ਨਾ ਆਉਣ ਤੇ ਉਸਨੇ ਫੋਨ ਹੀ ਨਿਗਲ ਲਿਆ। ਫਿਰ ਫੋਨ ਨਿਗਲਣ ਦੀ ਗਲ ਸਾਹਮਣੇ ਆਉਣ ਤੇ ਰਾਮਚੰਦਰ ਨੂੰ ਤੁਰਤ ਐਮਆਰ ਬਾਂਗੁਰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮਲ ਤਿਆਗਣ ਦੌਰਾਨ ਮਰੀਜ਼ ਦੇ ਸਰੀਰ ਵਿਚੋ ਡਿਵਾਈਸ ਨਾ ਨਿਕਲੀ ਤਾਂ ਉਸਦੀ ਸਰਜਰੀ ਕਰਨੀ ਪਵੇਗੀ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨਾਂ ਇਸ ਤਰਾਂ ਦੀ ਘਟਨਾ ਦੀ ਘਟਨਾ ਬਾਰੇ ਪਹਿਲਾਂ ਕਦੇ ਵੀ ਨਹੀਂ ਸੁਣਿਆ। ਜਲਦ ਹੀ ਕੈਦੀ ਦੇ ਪੇਟ ਵਿਚੋਂ ਮੋਬਾਈਲ ਕੱਢਿਆ ਜਾਵੇਗਾ।