ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀਆਂ ਟੀਮਾਂ ਵੱਲੋਂ ਕੀਤੀ ਗਈ ਦੇਰ ਰਾਤ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

•    ਫੂਡ ਸੇਫਟੀ ਦੀ ਟੀਮਾਂ ਨੂੰ ਚਕਮਾ ਦੇਣ ਲਈ ਦੁੱਧ ਵਪਾਰੀਆਂ  ਨੇ ਬਦਲਿਆ ਢੋਅ-ਢੁਆਈ ਦਾ ਤਰੀਕਾ, ਟੈਂਪੂਆਂ ਦੀ ਥਾਂ ਕਰਨ ਲੱਗੇ ਕਾਰਾਂ ਤੇ ਐਸਯੂਵੀਜ਼ ਦੀ ਵਰਤੋਂ

Food Safety and Dairy Development Teams

ਚੰਡੀਗੜ•, 22 ਅਗਸਤ: ਮਿਲਵਾਟਖ਼ੋਰੀ ਦੇ ਵਿਰੁੱਧ ਚਲਾਈ ਮੁਹਿੰਮ ਨੂੰ ਜਾਰੀ ਰੱਖਦਿਆਂ ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਦੇਰ ਰਾਤ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਗਈ ।ਜ਼ਿਲ੍ਹਾ ਪਟਿਆਲਾ ਦੇ ਨਾਭਾ ਤਹਿਸੀਲ ਵਿੱਚ ਪੈਂਦੇ ਪਿੰਡ ਖੋਖ ਵਿੱਚ ਸਥਿਤ ਦੀਪ ਡੇਅਰੀ ਵਿੱਚ ਰਾਤ 11:30 ਦੇ ਕਰੀਬ ਛਾਪੇਮਾਰੀ ਕਰਕੇ 8 ਕਵਿੰਟਲ ਨਕਲੀ ਦੁੱਧ, 12 ਕਵਿੰਟਲ ਪਨੀਰ, 130 ਕਿੱਲੋ ਕਰੀਮ ਬਰਾਮਦ ਕੀਤੀ ਗਈ ਅਤੇ ਮੁਸ਼ਕੇ ਹੋਏ ਦੁੱਧ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ। ਬਰਾਮਦ ਕੀਤੇ ਪਨੀਰ, ਕਰੀਮ ਅਤੇ ਦੁੱਧ ਦੇ ਸੈਂਪਲ ਲੈ ਲਏ ਗਏ ਹਨ।

ਇਸੇ ਤਰਾਂ ਪਿੰਡ ਸੰਗਤਪੁਰ ਭੌਂਕੀ ਵਿੱÎਚ ਵੀ ਪੁਲਿਸ ਦੀ ਸਹਾਇਤਾ ਨਾਲ ਸਵੇਰੇ 12:15 ਦੇ ਕਰੀਬ ਛਾਪੇਮਾਰੀ ਕਰਕੇ 90 ਕਿੱਲੋ ਨਕਲੀ ਪਨੀਰ, 1400 ਕਿੱਲੋ ਦੁੱਧ, 25 ਕਿੱਲੋ ਸੁੱਕਾ ਦੁੱਧ ਪਾਉਡਰ ਦੀਆਂ 18 ਖਾਲੀ ਬੋਰੀਆਂ ਅਤੇ ਦੋ ਬੋਰੀਆਂ ਸੁੱਕਾ ਦੁੱਧ ਬਰਾਮਦ ਕੀਤਾ ਗਿਆ। ਪਨੀਰ ਅਤੇ ਦੁੱਧ ਦੇ ਸੈਂਪਲ ਲੈ ਲਏ ਗਏ ਹਨ।ਇਹ ਸਾਰੀ ਸੈਂਪਲਿੰਗ ਤੇ ਬਰਾਮਦਗੀ ਸਵੇਰੇ 4:15 ਦੇ ਕਰੀਬ ਮੁਕੰਮਲ ਹੋਈ।ਰੋਪੜ ਵਿੱਚ ਵੀ ਫੂਡ ਸੇਫਟੀ ਤੇ ਡੇਅਰੀ ਵਿਕਾਸ ਦੀ ਟੀਮਾਂ ਅਤੇ ਪੁਲਿਸ ਵੱਲੋਂ ਸਾਂਝੇ ਤੌਰ 'ਤੇ  ਰਾਤ 10:30 ਦੇ ਕਰੀਬ ਛਾਪੇਮਾਰੀ ਕੀਤੀ ਗਈ। ਬੂਰ ਮਾਜਰਾ ਦੀ ਕੰਗ ਡੇਅਰੀ ਤੋਂ 12 ਕਵਿੰਟਲ ਨਕਲੀ ਪਨੀਰ , 200 ਲਿਟਰ ਨਕਲੀ ਦੁੱਧ, 125 ਕਿਲੋ ਕ੍ਰੀਮ, 535 ਕਿੱਲੋ ਨਕਲੀ ਦਹੀਂ, 10 ਕਿੱਲੋ ਮੱਖਣ ਬਰਾਮਦ ਕੀਤਾ ਗਿਆ।

7 ਸੈਂਪਲ ਲਏ ਗਏ ਅਤੇ ਡੇਅਰੀ ਵਿੱਚ ਪਏ ਸਾਰੇ ਸਟਾਕ ਅਤੇ ਡੇਅਰੀ ਨੂੰ ਸੀਲ ਕਰ ਦਿੱਤਾ ਗਿਆ। ਇਹ ਪਾਇਆ ਗਿਆ ਕਿ ਡੇਅਰੀ ਵਿੱਚ ਸਵੱਛਤਾ ਤਾਂ ਕੋਈ ਧਿਆਨ ਨਹੀਂ ਸੀ ਅਤੇ ਡੇਅਰੀ ਮਾਲਕਾਂ ਕੋਲ ਵਸਤਾਂ ਨੂੰ ਵੇਚਣ ਲਈ ਕੋਈ ਲਾਇਸੈਂਸ ਵੀ ਮੌਜੂਦ ਨਹੀਂ ਸੀ।ਇਸੇ ਤਰ•ਾਂ ਸਵੇਰੇ ਸੁਵੱਖਤੇ ਦੀ ਜਾਂਚ ਦੌਰਾਨ ਜਲੰਧਰ  ਦੀ  ਫੂਡ ਸੇਫਟੀ ਟੀਮ ਵੱਲੋਂ ਇੱਕ ਆਈ-20 ਕਾਰ ਨੰਬਰ ਪੀਬੀ06-5669 ਨੂੰ ਨਕਲੀ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਵੰਡਦਿਆਂ ਹੈਪੀ ਸਵੀਟ ਸ਼ਾਪ ਆਦਮਪੁਰ ਤੋਂ ਕਾਬੂ ਕੀਤਾ ਗਿਆ। ਜਾਂਚ ਦੌਰਾਨ ਕਾਰ ਦੀ ਪਿਛਲੀ ਸੀਟ ਅਤੇ ਡਿੱਕੀ ਚੋਂ ਨਕਲੀ ਪਨੀਰ ਦੇਖਿਆ ਗਿਆ। ਕਾਰ ਦਾ ਡਰਾਇਵਰ ਮੌਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ, ਉਸਦਾ ਪਿੱਛਾ ਵੀ ਕੀਤਾ ਗਿਆ ਪਰ ਤੇਜ਼ ਰਫਤਾਰ ਹੋਣ ਕਰਕੇ ਉਹ ਕਾਬੂ ਨਹੀਂ ਆ ਸਕਿਆ।

ਕਾਰ ਮਾਲਕ ਵਿਰੁੱਧ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਤਰਨਤਾਰਨ ਵਿੱਚ ਵੀ ਜੰਡਿਆਲਾ ਰੋਡ ਤੋਂ 300 ਕਿੱਲੋ ਨਕਲੀ ਖੋਇਆ, ਬਰਫੀ, ਮਿਲਕ ਕੇਕ, ਲੱਡੂ ਤੇ ਪਿਸਤਾ ਨਾਲ ਲੱਦਿਆ  ਇੱਕ ਵਾਹਨ ਕਾਬੂ ਕੀਤਾ ਗਿਆ।ਇਸੇ ਤਰਾਂ ਜੰਡੂ ਸਿੰਘਾ ਦੇ ਇੱਕ ਚਿਲਿੰਗ ਸੈਂਟਰ ਦੀ ਜਾਂਚ ਦੌਰਾਨ ਅਣ-ਪੁਣਿਆ ਦੁੱਧ ਬਰਾਮਦ ਹੋਇਆ ਹੈ।ਇਸ ਸਬੰਧੀ ਫੂਡ ਬਿਸਨਿਸ ਆਪਰੇਟਰ ਨੂੰ ਹਦਾਇਤ ਕੀਤੀ ਗਈ ਕਿ ਉਹ ਪੁਣਕੇ ਦੁੱਧ ਟੈਂਕਰ ਵਿੱਚ ਪਾਏ।ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲ•ਾ ਫਰੀਦਕੋਟ ਵਿੱਚ ਪੈਂਦੇ ਜੈਤੋ ਦੇ ਇੱਕ ਖੋਇਆ ਬਰਫੀ ਸਟੋਰ  ਦੀ ਜਾਂਚ ਦੌਰਾਨ 1.5 ਕਵਿੰਟਲ ਨਕਲੀ ਬਰਫੀ ਅਤੇ ਢੋਡਾ ਬਰਾਮਦ ਕੀਤਾ ਗਿਆ।