ਸੁਨਾਮੀ ਕਾਰਨ ਇੰਡੋਨੇਸ਼ੀਆਂ 'ਚ ਹੋਏ ਭਾਰੀ ਨੁਕਸਾਨ ਕਾਰਨ, ਭਾਰਤ ਵੱਲੋਂ ਅਪਰੇਸ਼ਨ 'ਸਮੁੰਦਰ ਮੈਤਰੀ' ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੋਨੇਸ਼ੀਆਂ ਵਿਚ ਭੂਚਾਲ ਅਤੇ ਸੁਨਾਮੀ ਪੀੜਤਾਂ ਦੀ ਸਹਾਇਤਾ ਲਈ ਭਾਰਤ ਨੇ ਵਿਆਪਕ ਅਭਿਆਨ ਸ਼ੁਰੂ ਕਰਦੇ ਹੋਏ ਦੋ ਜ਼ਹਾਜ਼ ਅਤੇ ਜਲ ਸੈਨਾ ਦੇ ...

Sunami Hit Indonesia

ਨਵੀਂ ਦਿੱਲੀ : ਇੰਡੋਨੇਸ਼ੀਆਂ ਵਿਚ ਭੂਚਾਲ ਅਤੇ ਸੁਨਾਮੀ ਪੀੜਤਾਂ ਦੀ ਸਹਾਇਤਾ ਲਈ ਭਾਰਤ ਨੇ ਵਿਆਪਕ ਅਭਿਆਨ ਸ਼ੁਰੂ ਕਰਦੇ ਹੋਏ ਦੋ ਜ਼ਹਾਜ਼ ਅਤੇ ਜਲ ਸੈਨਾ ਦੇ ਤਿੰਨ ਜ਼ਹਾਜ਼ ਭੇਜੇ ਹਨ, ਇਹਨਾਂ ਵਿਚ ਰਾਹਤ ਸਮੱਗਰੀ ਲੱਦੀ ਹੋਈ ਹੈ। ਵਿਦੇਸ਼ ਮੰਤਰਾਲੇ ਨੇ ਬੁਧਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਡੋਨੇਸ਼ੀਆਈ ਰਾਸ਼ਟਰਪਤੀ ਜੋਕੋ ਵਿਦੋਦੋ ਦੇ ਵਿਚ ਇਕ ਅਕਤੂਬਰ ਨੂੰ ਟੈਲੀਫੋਨ ਉਤੇ ਹੋਈ ਗੱਲ ਬਾਤ ਅਤੇ ਇੰਡੋਨੇਸ਼ੀਆ ਦੁਆਰਾ ਅੰਤਰਰਾਸ਼ਟਰੀ ਸਹਾਇਤਾ ਸਵੀਕਾਰ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਅਪਰੇਸ਼ਨ 'ਸਮੁੰਦਰ ਮੈਤਰੀ' ਸ਼ੁਰੂ ਕੀਤਾ।

ਹਵਾਈ ਸੈਨਾ ਦੇ ਦੋ ਜ਼ਹਾਜ਼ ਬੁਧਵਾਰ ਦੀ ਸਵੇਰ ਨੂੰ ਮੈਡੀਕਲ ਕਰਮਚਾਰੀਆਂ ਅਤੇ ਰਾਹਤ ਸਮੱਗਰੀ ਦੇ ਨਾਲ ਇੰਡੋਨੇਸ਼ੀਆ ਜਾਣ ਲਈ ਰਵਾਨਾ ਹੋਏ। ਇਨ੍ਹਾਂ ਜ਼ਹਾਜ਼ਾਂ ਵਿਚ ਸੀ-130 ਜੇ ਅਤੇ ਸੀ-17 ਸ਼ਾਮਿਲ ਹਨ। ਸੀ-130 ਜੇ ਜ਼ਹਾਜ਼ ਨਾਲ ਤੰਬੂਆਂ ਅਤੇ ਉਪਕਰਨਾਂ ਦੇ ਨਾਲ ਇਕ ਮੈਡੀਕਲ ਟੀਮ ਭੇਜੀ ਗਈ ਹੈ। ਇਹਨਾਂ ਉਪਕਰਨਾਂ ਦੀ ਮਦਦ ਨਾਲ ਅਸਥਾਈ ਹਸਪਤਾਲ ਵੀ ਬਣਾਏ ਜਾ ਸਕਦੇ ਹਨ। ਸੀ-17 ਜ਼ਹਾਜ਼ ਨਾਲ ਤੁਰੰਤ ਸਹਾਇਤਾ ਦੇਣ ਕਰਨ ਦੇ ਲਈ ਦਵਾਈਆਂ, ਜੇਨਰੇਟਰ, ਤੰਬੂ, ਅਤੇ ਪਾਣੀ ਆਦਿ ਸਮੱਗਰੀ ਭੇਜੀ ਗਈ ਹੈ।

ਮੰਤਰਾਲਾ ਨੇ ਦੱਸਿਆ ਕਿ ਜਲਸੈਨਾ ਦੇ ਤਿੰਨ ਜ਼ਹਾਜ਼ਾਂ ਆਈਐਨਐਸ ਤੀਰ, ਐਈਐਨਐਸ ਸੁਜਾਤਾ ਅਤੇ ਆਈਐਨਐਸ ਸ਼ਾਰਦੂਲ ਦੇ ਛੇ ਅਕਤੂਬਰ ਨੂੰ ਇੰਡੋਨੇਸ਼ੀਆ ਟਾਪੂ ਸੂਲਵੇਸੀ ਪਹੁੰਚਣ ਦੀ ਸੰਭਾਵਨਾ ਹੈ। ਸੰਭਾਵਨਾ ਹੈ ਕਿ ਇੰਡੋਨੇਸ਼ੀਆਂ 'ਚ ਸ਼ੁਕਰਵਾਰ ਨੂੰ 7.5 ਤੀਬਰਤਾ ਨਾਲ ਭੂਚਾਲ ਆਇਆ ਸੀ। ਜਿਸ ਨਾਲ ਸੁਨਾਮੀ ਪੈਦਾ ਹੋਈ। ਭੂਚਾਲ ਅਤੇ ਸੁਨਾਮੀ ਦੇ ਕਾਰਨ ਉਥੇ ਭਾਰੀ ਤਬਾਹੀ ਹੋਈ ਹੈ।