ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ 13 ਦਿਨ ਰਹੇਗਾ ਬੰਦ, ਉਡਾਣਾਂ ਤੇ ਪਵੇਗਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ‘ਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਹਵਾਈ ਪੱਟੀ ਨੂੰ 15 ਨਵੰਬਰ ‘ਤੋਂ 13 ਦਿਨਾਂ ਲਈ ਮੁਰੰਮਤ ਕਰਵਾਉਣ...

Indira Gandhi International Airport

ਨਵੀਂ ਦਿੱਲੀ : ਦਿੱਲੀ ‘ਚ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਹਵਾਈ ਪੱਟੀ ਨੂੰ 15 ਨਵੰਬਰ ‘ਤੋਂ 13 ਦਿਨਾਂ ਲਈ ਮੁਰੰਮਤ ਕਰਵਾਉਣ ਲਈ ਬੰਦ ਰੱਖਿਆ ਜਾਵੇਗਾ। ਇਸ ਨਾਲ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਕ ਸੂਚਨਾ ਦੇ ਅਧਾਰ ਤੇ ਇਹ ਜਾਣਕਾਰੀ ਦਿਤੀ ਗਈ। ਡਾਇਲ ਦੁਆਰਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦੇ ਸਭ ਤੋਂ ਵੱਧ ਰੁੱਝੇ ਹੋਏ ਹਵਾਈ ਅੱਡਿਆਂ ਵਿਚੋਂ ਇਕ ਹੈ। ਇਸ ‘ਚ ਤਿੰਨ ਹਵਾਈ ਪੱਟੀਆਂ ਹਨ।