ਫਿਰ ਸ਼ੁਰੂ ਹੋਵੇਗੀ ਏਸ਼ੀਆ ਦੀ ਪਹਿਲੀ 'ਪੇਪਰ ਮਿੱਲ' ਪ੍ਰਧਾਨ ਮੰਤਰੀ ਵੱਲੋਂ 469 ਕਰੋੜ ਦੀ ਰਾਸ਼ੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੰਮੇ ਸਮੇਂ ਤੋਂ ਬੰਦ ਪਈ ਏਸ਼ੀਆਂ ਦੀ ਪਹਿਲੀ ਪੇਪਰ ਮਿਲ ਫਿਰ ਸ਼ੁਰੂ ਹੋ ਰਹੀ ਹੈ। ਮੱਧ ਪ੍ਰਦੇਸ਼ ਦੇ ਨੇਪਾ ਨਗਰ ਸਥਿਤ ਨੇਪਾ ਪੇਪਰ ਮਿਲ ਦੀ ਬਹਾਲੀ..

Nepa Nagar

ਬਰਹਾਨਪੁਰ : ਲੰਮੇ ਸਮੇਂ ਤੋਂ ਬੰਦ ਪਈ ਏਸ਼ੀਆਂ ਦੀ ਪਹਿਲੀ ਪੇਪਰ ਮਿਲ ਫਿਰ ਸ਼ੁਰੂ ਹੋ ਰਹੀ ਹੈ। ਮੱਧ ਪ੍ਰਦੇਸ਼ ਦੇ ਨੇਪਾ ਨਗਰ ਸਥਿਤ ਨੇਪਾ ਪੇਪਰ ਮਿਲ ਦੀ ਬਹਾਲੀ ਲਈ 469 ਕਰੋੜ ਦਾ ਪੈਕੇਜ ਮੰਨਜ਼ੂਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਬੁੱਧਵਾਰ ਨੂੰ ਮਿਲ ਦੀ ਅਗਵਾਈ ਦੇ ਪੈਕੇਜ ਨੂੰ ਮੰਨਜ਼ੂਰੀ ਦੇ ਦਿਤੀ ਗਈ ਹੈ। ਦੱਸ ਦਈਏ ਕਿ ਪਿਛਲੇ ਤਿੰਨ ਸਾਲਾਂ ਤੋਂ ਨੇਪਾ ਮਿਲ ਦੀ ਫਾਈਲ ਵੱਖ-ਵੱਖ ਮੰਤਰਾਲਿਆਂ ਵਿਚ ਇਸ 'ਤੇ ਧੂੜ ਪੈ ਰਹੀ ਸੀ। ਜਿਸ ਤੋਂ ਬਾਅਦ ਹੁਣ ਜਾ ਕੇ ਕੈਬਿਨੇਟ ਨੇ ਫ਼ੈਸਲਾ ਕੀਤਾ ਅਤੇ ਨਵੀਨੀਕਰਨ ਦੇ ਲਈ 469 ਕਰੋੜ ਰੁਪਏ ਦੇ ਪੈਕੇਜ਼ ਨੂੰ ਮੰਨਜੂਰੀ ਦੇ ਦਿੱਤੀ ਹੈ।

ਦੱਸ ਦਈਏ ਕਿ ਨੇਪਾ ਮਿਲ ਨੂੰ ਮਿਲੀ ਵੱਡੀ ਸੌਗਾਤ ਨਾਲ ਸਥਾਨਕ ਲੋਕਾਂ 'ਚ ਉਤਸ਼ਾਹ ਦਾ ਮਹੌਲ ਦਿਖ ਰਿਹਾ ਹੈ। ਉਥੇ ਰਿਵਾਈਵਲ ਪੈਕੇਜ਼ ਦੇ ਲਈ ਮਿਹਨਤੀ ਸਥਾਨਕ ਸਾਂਸਦ ਨੰਦ ਕੁਮਾਰ ਚੌਹਾਨ ਨੇ ਵੀ ਨੇਪਾ ਲਿਮੀਟੇਡ ਨੂੰ ਮਿਲੀ ਇਸ ਸੌਗਾਤ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ, ਰਾਸ਼ਟਰਪਤੀ, ਸੁਮਿਤਰਾ ਮਹਾਜਨ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੂੰ ਧੰਨਵਾਦ ਕਿਹਾ ਹੈ। ਸਾਂਸਦ ਨੰਦ ਕੁਮਾਰ ਚੌਹਾਨ ਨੇ ਨੇਪਾ ਲਿਮੀਟੇਡ ਨੂੰ ਮਿਲੇ ਪੈਕੇਜ਼ ਨੂੰ ਸਥਾਨਕ ਲੋਕਾਂ ਦੇ ਰੋਜ਼ਗਾਰ ਅਤੇ ਨਿਮਾਂਡ ਦੀ ਆਰਥਿਕਤਾ ਦੇ ਲਈ ਵੱਡਾ ਕਦਮ ਦੱਸਿਆ ਹੈ।

ਦੱਸ ਦਈਏ ਕਿ ਨੇਪਾ ਨਗਰ 'ਚ ਸਥਿਤ ਨੇਪਾ ਮਿਲ ਸਰਵਜਨਕ ਖੇਤਰ ਦੀ ਪ੍ਰਿੰਟ ਕੰਪਨੀ ਹੈ, ਜਿਹੜੀ ਕਿ 1981 ਵਿਚ ਬੰਦ ਹੋ ਗਈ ਸੀ। ਕੈਬਿਨੇਟ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਦੱਸਿਆ ਕਿ ਨੇਪਾ ਨਗਰ ਦੀ ਅਗਵਾਈ ਦੇ ਲਈ ਕੈਬਿਨੇਟ ਨੇ 469 ਕਰੋੜ ਦੀ ਰਾਸ਼ੀ ਦਾ ਪੈਕੇਜ਼ ਮੰਨਜੂਰ ਕੀਤਾ ਹੈ। ਇਸ ਪੈਕੇਜ਼ ਦੇ ਅਧੀਨ 277 ਕਰੋੜ ਦੀ ਰਾਸ਼ੀ ਇਕਠੀ ਦਿਤੀ ਜਾਵੇਗੀ। ਜਿਸ ਤੋਂ ਮਿਲ ਦੇ ਰਿਵਾਈਵਲ ਅਤੇ ਡਿਵਲਪਮੈਂਟ ਪਲਾਨ ਦੇ ਅਧੀਨ ਵਿਸਥਾਰ ਦਾ ਕੰਮ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸਰਕਾਰ ਨੇ ਕਰਮਚਾਰੀਆਂ ਦੀ ਤਨਖ਼ਾਹ ਅਤੇ ਭੱਤਿਆਂ ਨਾਲ ਸੰਬੰਧਤ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ 101 ਕਰੋੜ ਰੁਪਏ ਦੀ ਰਾਸ਼ੀ ਮੰਨਜ਼ੂਰ ਕੀਤੀ ਹੈ। ਨਾਲ ਹੀ ਸਵੈ ਇਛਕ ਸੇਵਾ ਮੁਕਤੀ ਦੇ ਲਈ ਵੀ 100 ਕਰੋੜ ਦੀ ਵ਼ੱਡੀ ਰਾਸ਼ੀ ਦੇ ਪੈਕੇਜ਼ ਨੂੰ ਮੰਨਜ਼ੂਰੀ ਦਿੱਤੀ ਗਈ ਹੈ। ਦੱਸ ਦਈਏ ਨੇਪਾ ਮਿਲ ਦੀ ਅਗਵਾਈ ਤੋਂ ਨੇਪਾ ਨਗਰ ਦੇ ਕਈ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਖੇਤਰ ਦਾ ਵਿਕਾਸ ਵੀ ਹੋਵੇਗਾ।