ਮੁੰਬਈ-ਦਿੱਲੀ ਏਅਰਪੋਰਟ ਤੋਂ 5 ਮਹੀਨੇ ਤਕ ਰੱਦ ਰਹਿ ਸਕਦੀਆਂ ਹਨ 2000 ਫਲਾਈਟਾਂ, ਇਹ ਹੈ ਕਾਰਨ
ਦੇਸ਼ ਦੇ ਦੋ ਸਭ ਤੋਂ ਵੱਧ ਚੱਲਣ ਵਾਲੇ ਹਵਾਈ ਅੱਡੇ 'ਤੇ ਘਰੇਲੂ ਯਾਤਰੀਆਂ ਨੂੰ ਨਵੰਬਰ ਤੋਂ ਵੱਡੀ ਪ੍ਰੇਸ਼ਾਨੀ ਆ ਸਕਦੀ ਹੈ...
ਨਵੀਂ ਦਿੱਲੀ : ਦੇਸ਼ ਦੇ ਦੋ ਸਭ ਤੋਂ ਵੱਧ ਚੱਲਣ ਵਾਲੇ ਹਵਾਈ ਅੱਡੇ 'ਤੇ ਘਰੇਲੂ ਯਾਤਰੀਆਂ ਨੂੰ ਨਵੰਬਰ ਤੋਂ ਵੱਡੀ ਪ੍ਰੇਸ਼ਾਨੀ ਆ ਸਕਦੀ ਹੈ। ਇਹ ਦੋਨਾਂ ਹਵਾਈ ਅੱਡਿਆਂ ਮੁੰਬਈ ਅਤੇ ਨਵੀਂ ਦਿੱਲੀ ਏਅਰਪੋਰਟ। ਹਵਾਈ ਅੱਡਾ ਪ੍ਰਸ਼ਾਸ਼ਨ ਅਪਣੇ ਚੱਲਣ ਵਾਲੇ ਰਨਵੇ ਦੀ ਮੁਰੰਮਤ ਦੇ ਲਈ ਇਨ੍ਹਾਂ ਦੋਨਾਂ ਹਵਾਈ ਅੱਡਿਆਂ ਨੂੰ ਨਵੰਬਰ ਤੋਂ ਲੈ ਕੇ ਅਗਲੇ 4 ਮਹੀਨਿਆਂ ਦੇ ਬੰਦ ਕੀਤਾ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਫਲਾਈਟ ਦੇਰ ਤੋਂ ਲੈ ਕੇ ਮਹਿੰਗੇ ਟਿਕਟ ਤਕ ਦੀ ਪ੍ਰੇਸ਼ਾਨੀ ਆਵੇਗੀ।
ਇਕ ਸੂਤਰ ਨੇ ਦੱਸਿਆ ਕਿ ਰਨਵੇਦੀ ਮੁਰੰਮਤ ਤੋਂ ਕਰੀਬ 2000 ਉਡਾਨਾਂ ਜਾਂ ਤਾਂ ਕੈਂਸਲ ਹੋਣਗੀਆਂ ਜਾਂ ਫਿਰ ਉਹਨਾਂ ਨੂੰ ਰਿਸਿਡੀਊਲ ਕੀਤਾ ਜਾਵੇਗਾ। ਦਿੱਲੀ ਏਅਰ ਪੋਰਟ ਉਤੇ ਰਨਵੇ ਨੂੰ ਨਵੰਬਰ 2018 'ਚ 13 ਦਿਨ ਦੇ ਲਈ ਬੰਦ ਕੀਤਾ ਜਾਵੇਗਾ, ਜਦੋਂ ਕਿ ਮੁੰਬਈ ਵਿਚ ਹਵਾਈ ਅੱਡਾ 7 ਫਰਵਰੀ,2019 ਦੇ ਅੰਤ ਤਕ ਕੁਝ ਘੰਟਿਆਂ ਲਈ ਬੰਦ ਹੋਵੇਗਾ। ਰਿਪੋਰਟ ਦੇ ਮੁਤਾਬਕ ਦਿਲੀ ਵਿਚ ਇਸ ਮੁਰੰਮਤ ਦੇ ਕੰਮ ਨਾਲ ਲਗਭਗ 1300 ਉਡਾਨਾਂ ਪ੍ਰਭਾਵਿਤ ਹੋਣਗੀਆਂ।
ਉਥੇ ਮੁੰਬਈ ਦੇ ਕਰੀਬ 700 ਉਡਾਨਾਂ ਉਤੇ ਅਸਰ ਰਹੇਗਾ। ਹਾਲਾਂਕਿ ਏਅਰਪੋਰਟ ਓਪੇਰਟਰਾਂ ਨੇ ਉਡਾਨਾਂ ਦੀ ਸਪਸ਼ਟ ਸੰਖਿਆ ਦੇ ਬਾਰੇ ਨਹੀਂ ਦੱਸਿਆ। ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡਾ ਬੰਦ ਹੋਣ ਦੇ ਦੌਰਾਨ ਘਰੇਲੂ ਉਡਾਨਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ ਏਅਰਲਾਈਨਾਂ ਨੂੰ ਉਡਾਨਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਜਿਸ ਦੌਰਾਨ ਜ਼ਹਾਜ਼ ਦੀ ਟਿਕਟ ਮਿੰਹਗੀ ਵੀ ਹੋ ਸਕਦੀ ਹੈ।
ਏਅਰਪੋਰਟ ਓਪਰੇਟਰਾਂ ਦਾ ਕਹਿਣਾ ਹੈ ਕਿ ਰਨਵੇ ਕਾਫੀ ਪੁਰਾਣਾ ਹੋ ਚੁੱਕਿਆਂ ਹੈ ਅਤੇ ਇਸ ਦੀ ਮੁਰੰਮਤ ਬਹੁਤ ਜ਼ਰੂਰੀ ਸੀ। ਮੁਰੰਮਤ ਦਾ ਫੈਸਲਾ ਸਾਰਿਆਂ ਸ਼ੇਅਰ ਧਾਰਕਾਂ ਦੀ ਮੰਨਜ਼ੂਰੀ ਲੈਣ ਤੋਂ ਬਾਅਦ ਹੋਇਆ ਹੈ।