ਸਿੱਕਮ : ਪੀਐਮ ਮੋਦੀ ਨੇ ਕਿਹਾ, 67 ਸਾਲਾਂ ਵਿਚ ਬਣੇ 65 ਏਅਰਪੋਰਟ, ਅਸੀਂ ਚਾਰ ਸਾਲਾਂ 'ਚ 35 ਉਸਾਰੇ
ਸੰਸਾਰ ਦੀ ਸੱਭ ਤੋਂ ਵੱਡੀ ਸਿਹਤ ਯੋਜਨਾ ਨੂੰ ਆਰੰਭ ਕੀਤੇ ਜਾਣ ਮਗਰੋਂ ਅੱਜ ਪ੍ਰਧਾਨਮੰਤਰੀ ਨੇ ਸਿੱਕਮ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ।
ਸਿੱਕਮ : ਸੰਸਾਰ ਦੀ ਸੱਭ ਤੋਂ ਵੱਡੀ ਸਿਹਤ ਯੋਜਨਾ ਨੂੰ ਆਰੰਭ ਕੀਤੇ ਜਾਣ ਮਗਰੋਂ ਅੱਜ ਪ੍ਰਧਾਨਮੰਤਰੀ ਨੇ ਸਿੱਕਮ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਇੱਥੇ ਪ੍ਰਧਾਨ ਮੰਤਰੀ ਨੇ ਰਾਜ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨਾਂ ਨਾਲ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀ ਮੋਜੂਦ ਸਨ। ਉਦਘਾਟਨ ਸਮਾਮਗ ਵਿੱਚ ਪੀਐਮ ਨੇ ਕਿਹਾ ਕਿ ਸਾਡੀ ਸਰਕਾਰ ਵਿਚ ਕਈ ਸਥਾਨਾਂ ਤੇ ਹਵਾਈ ਜਹਾਜ ਪਹਿਲੀ ਵਾਰ ਪਹੁੰਚੇ ਹਨ। ਰੇਲ ਮਾਰਗ ਦੇ ਸਾਧਨ ਪਹਿਲੀ ਵਾਰ ਪੁੱਜੇ ਹਨ।
ਕਈ ਜਗਾ ਬਿਜਲੀ ਪਹਿਲੀ ਬਾਰ ਪਹੁੰਚੀ ਹੈ। ਪਿੰਡਾਂ ਦੀਆਂ ਸੜਕਾਂ ਬਣ ਰਹਿਆਂ ਹਨ। ਨਦੀਆਂ ਤੇ ਵੱਡੇ-ਵੱਡੇ ਪੁੱਲ ਬਣ ਰਹੇ ਹਨ ਤੇ ਡਿਜ਼ੀਟਲ ਇੰਡੀਆ ਦਾ ਵਿਸਤਾਰ ਹੋ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੇਸ਼ ਵਿੱਚ 100 ਹਵਾਈ ਅੱਡੇ ਚਾਲੂ ਹੋ ਗਏ ਹਨ, ਇਨਾਂ ਵਿੱਚ 35 ਹਵਾਈ ਅੱਡੇ ਬੀਤੇ 4 ਸਾਲਾਂ ਵਿੱਚ ਜੁੜੇ ਹਨ। ਆਜ਼ਾਦੀ ਤੋਂ ਬਾਅਦ ਸਾਲ 2014 ਤੱਕ ਭਾਵ ਕਿ 67 ਸਾਲਾਂ ਦੇ ਬਾਅਦ ਵੀ ਦੇਸ਼ ਵਿਚ 65 ਹਵਾਈ ਅੱਡੇ ਸਨ। ਇੰਝ ਇੱਕ ਸਾਲ ਵਿੱਚ 1 ਹਵਾਈ ਅੱਡਾ ਬਣਾਇਆ ਗਿਆ, ਬੀਤੇ 4 ਸਾਲਾਂ ਵਿੱਚ ਔਸਤਨ 1 ਸਾਲ ਵਿਚ 9 ਹਵਾਈ ਅੱਡੇ ਬਣ ਕੇ ਤਿਆਰ ਹੋਏ ਹਨ।
70 ਸਾਲਾਂ ਵਿਚ 400 ਹਵਾਈ ਜਹਾਜ ਅਤੇ 1 ਸਾਲ ਵਿੱਚ ਜਹਾਜ ਕੰਪਨੀਆਂ ਨੇ 1000 ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਇਹ ਮੇਰੇ ਉਸ ਸੁਪਨੇ ਨੂੰ ਸੱਚ ਕਰੇਗਾ ਜਿਸ ਵਿੱਚ ਹਵਾਈ ਚੱਪਲਾਂ ਪਾਉਣ ਵਾਲਾ ਆਮ ਇਨਸਾਨ ਵੀ ਹਵਾਈ ਯਾਤਰਾ ਕਰ ਸਕੇਗਾ। ਪੀਐਮ ਮੋਦੀ ਸਿੱਕਮ ਵਿਚ ਪਹਿਲੇ ਹਵਾਈ ਅੱਡੇ ਦੇ ਉਦਘਾਟਨ ਲਈ ਐਤਵਾਰ ਸ਼ਾਮ ਹੀ ਗੰਗਟੋਕ ਪੁੱਜ ਗਏ ਸਨ।
ਪ੍ਰਧਾਨਮੰਤਰੀ ਹਵਾਈ ਅੱਡੇ ਦਾ ਉਦਘਾਟਨ ਕਰਨ ਲਈ ਸੜਕ ਮਾਰਗ ਰਾਂਹੀ ਹੀ ਕਾਰਯਾਕ੍ਰਮ ਸਥਾਨ ਤੇ ਪੁੱਜੇ। ਐਤਵਾਰ ਨੂੰ ਸੈਨਾ ਦੇ ਲਿਬਿੰਗ ਹੈਲੀਪੇਡ ਤੇ ਰਾਜਪਾਲ ਗੰਗਾ ਪ੍ਰਸਾਦ ਅਤੇ ਮੁੱਖ ਮਤੰਰੀ ਪਵਨ ਚਾਮਲਿੰਗ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ। ਸਾਲ 2009 ਵਿੱਚ ਇਸ ਗਰੀਨਫੀਲਡ ਹਵਾਈ ਅੱਡੇ ਦਾ ਨੀਹ ਪੱਥਰ ਰੱਖੇ ਜਾਣ ਦੇ ਕਰੀਬ 9 ਸਾਲ ਬਾਅਦ ਸਿੱਕਮ ਦਾ ਇਹ ਸੁਪਨਾ ਪੂਰਾ ਹੋਇਆ ਹੈ। ਇਹ ਹਵਾਈ ਅੱਡਾ ਗੰਗਟੋਕ ਤੋਂ ਕਰੀਬ 33 ਕਿਲੋਮੀਟਰ ਦੂਰ ਹੈÍ