ਬਲਾਤਕਾਰ ਦਾ ਕੇਸ ਨਾ ਦਰਜ ਕਰਨ 'ਤੇ ਐਸਐਚਓ ਅਤੇ ਮਹਿਲਾ ਐਸਆਈ ਮੁਅੱਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਪੁਲਿਸ ਨੇ ਕਥਿਤ ਤੌਰ ਤੇ ਬਲਾਤਕਾਰ ਪੀੜਤਾ ਦੀ ਸ਼ਿਕਾਇਤ ਦਰਜ਼ ਨਾ ਕਰਨ ਦੇ ਮਾਮਲੇ ਵਿਚ ਇਕ ਮਹਿਲਾ ਸਬ ਇੰਸਪੈਕਟਰ ਸਮੇਤ 2 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ।

Women police station palwal

ਪਲਵਲ : ਹਰਿਆਣਾ ਪੁਲਿਸ ਨੇ ਕਥਿਤ ਤੌਰ ਤੇ ਬਲਾਤਕਾਰ ਪੀੜਤਾ ਦੀ ਸ਼ਿਕਾਇਤ ਦਰਜ਼ ਨਾ ਕਰਨ ਅਤੇ ਦੋਸ਼ੀ ਨਾਲ ਸਮਝੌਤਾ ਕਰਨ ਲਈ ਉਸ 'ਤੇ ਦਬਾਅ ਪਾਉਣ ਦੇ ਮਾਮਲੇ ਵਿਚ ਇਕ ਮਹਿਲਾ ਸਬ ਇੰਸਪੈਕਟਰ ਸਮੇਤ 2 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਮੁਅੱਤਲ ਕੀਤੇ ਗਏ 2 ਪੁਲਿਸ ਕਰਮਚਾਰੀ ਐਸਐਚਓ ਸੰਤੋਸ਼ ਕੁਮਾਰ ਅਤੇ ਐਸਆਈ ਅੰਜੂ ਦੇਵੀ ਹਨ। ਪਲਵਲ ਦੇ ਪੁਲਿਸ ਅਧਿਕਾਰੀ ਵਸੀਮ ਅਕਰਮ ਨੇ ਦਸਿਆ ਕਿ ਉਨਾਂ ਵਿਰੁਧ ਵਿਭਾਗੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਇਕ ਸ਼ਿਕਾਇਤ ਦਰਜ ਕਰਕੇ ਉਸਦੇ ਆਧਾਰ ਤੇ ਤਿੰਨ ਹੋਰ ਲੋਕਾਂ ਦੇ ਵਿਰੁਧ ਮਾਮਲਾ ਦਰਜ਼ ਕੀਤਾ ਗਿਆ ਹੈ।

ਅਪਣੀ ਸ਼ਿਕਾਇਤ ਵਿਚ 34 ਸਾਲਾਂ ਪੀੜਤ ਔਰਤ ਨੇ ਕਿਹਾ ਕਿ 16 ਸੰਤਬਰ ਨੂੰ ਆਪਣੇ ਬੱਚਿਆਂ ਦੇ ਲਈ ਸਕੂਲ ਦਾ ਬੈਗ ਖਰੀਦਣ ਇਕ ਦੁਕਾਨ ਤੇ ਗਈ ਸੀ। ਦੁਕਾਨ ਵਿਚ ਮੌਜੂਦ ਸੇਲਜ਼ਮੈਨ ਨੇ ਉਸਨੂ ਸਮਾਨ ਪਸੰਦ ਕਰਨ ਲਈ ਬੇਂਸਮੈਂਟ ਵਿਚ ਜਾਣ ਲਈ ਕਿਹਾ। ਪੁਲਿਸ ਨੇ ਦਸਿਆ ਕਿ ਜਦ ਉਹ ਬੇਸਮੈਂਟ ਵਿਚ ਪਹੁੰਚੀ ਤਾਂ ਦੋਸ਼ੀ ਨੇ ਉਸਨੂੰ ਫੜ ਲਿਆ ਅਤੇ ਉਸਦਾ ਸਰੀਰਕ ਸ਼ੋਸ਼ਣ ਕੀਤਾ। ਉਨਾਂ ਦਸਿਆ ਕਿ ਬਾਅਦ ਵਿਚ ਔਰਤ ਨੇ ਇਸ ਘਟਨਾ ਵਿਚ ਕਥਿਤ ਤੌਰ ਤੇ ਸ਼ਾਮਿਲ ਤਿੰਨ ਹੋਰ ਲੋਕਾਂ ਦਾ ਨਾਮ ਲਿਆ।

ਐਸਪੀ ਨੇ ਦਸਿਆ ਕਿ ਪੀੜਤ ਮਹਿਲਾ ਜਦ ਸ਼ਿਕਾਇਤ ਦਰਜ਼ ਕਰਾਉਣ ਲਈ ਥਾਣੇ ਪਹੁੰਚੀ ਤਾਂ ਐਸਐਚਓ ਨੇ ਉਸਦੀ ਸ਼ਿਕਾਇਤ ਦਰਜ਼ ਕਰਨ ਤੇ ਕਥਿਤ ਤੌਰ ਤੋਂ ਨਾ ਕਰ ਦਿਤੀ ਅਤੇ ਤਿੰਨ ਦੋਸ਼ੀਆਂ ਨਾਲ ਸਮਝੌਤਾ ਕਰਨ ਲਈ ਉਸਤੇ ਦਬਾਅ ਪਾਇਆ। ਐਸਪੀ ਮੁਤਾਬਕ ਐਸਐਚਓ ਨੇ ਉਸਨੂੰ ਮਹਿਲਾ ਪੁਲਿਸ ਥਾਣੇ ਵਿਚ ਭੇਜਿਆ ਜਿਥੇ ਐਸਆਈ ਅੰਜੂ ਦੇਵੀ ਨੇ ਵੀ ਉਸਨੂੰ ਸ਼ਿਕਾਇਤ ਦਰਜ਼ ਕਰਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨਾਂ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕੁਕਰਮ ਦੇ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।