ਪਾਕਿ ਦੇ ਪੀਐਮ ਇਮਰਾਨ ਖ਼ਾਨ ਅੰਤਰਰਾਸ਼ਟਰੀ ਸੰਬੰਧਾਂ ਨੂੰ ਚਲਾਉਣਾ ਨਹੀਂ ਜਾਣਦੇ: ਵਿਦੇਸ਼ ਮੰਤਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੁੱਕਰਵਾਰ ਨੂੰ ਭਾਰਤ ਨੇ ਕਸ਼ਮੀਰ ਮੁੱਦੇ ਬਾਰੇ ਇਸ ਦੇ ਪ੍ਰਚਾਰ ਨੂੰ ਲੈ ਕੇ ਇਕ ਗੁਆਢੀ ਦੇਸ਼ ਦੇ ਪ੍ਰਧਾਨ ਮੰਤਰੀ....

Imran Khan

ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਭਾਰਤ ਨੇ ਕਸ਼ਮੀਰ ਮੁੱਦੇ ਬਾਰੇ ਇਸ ਦੇ ਪ੍ਰਚਾਰ ਨੂੰ ਲੈ ਕੇ ਇਕ ਗੁਆਢੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ, “ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੰਤਰਰਾਸ਼ਟਰੀ ਸੰਬੰਧ ਕਿਵੇਂ ਚਲਾਉਣੇ ਬਾਰੇ ਨਹੀਂ ਜਾਣਦੇ”।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੰਟਰੋਲ ਰੇਖਾ ਵੱਲ ਵਧਣ ਲਈ ਕਹਿਣ ਦੇ ਬਿਆਨ 'ਤੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ, 'ਉਸਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭੜਕਾਉ, ਅਤੇ ਗੈਰ ਜ਼ਿੰਮੇਵਾਰਾਨਾ ਬਿਆਨ ਵੀ ਦਿੱਤੇ। ਮੇਰੇ ਖਿਆਲ ਵਿਚ ਉਹ ਅੰਤਰਰਾਸ਼ਟਰੀ ਸੰਬੰਧ ਕਿਵੇਂ ਚਲਾਉਣਾ ਨਹੀਂ ਜਾਣਦਾ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਉਸਨੇ ਖੁੱਲ੍ਹੇਆਮ ਭਾਰਤ ਵਿਰੁੱਧ ਜੇਹਾਦ ਦੀ ਮੰਗ ਕੀਤੀ, ਜੋ ਕਿ ਆਮ ਨਹੀਂ।