ਅਮਰੀਕਾ ਤੋਂ ਵਾਪਿਸ ਪਾਕਿ ਪਰਤਦੇ ਸਮੇਂ ਇਮਰਾਨ ਖ਼ਾਨ ਦਾ ਜਹਾਜ਼ ਹਾਦਸਾਗ੍ਰਸ਼ਤ ਹੋਣੋ ਬਚਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਮਹਾ ਸਭਾ ਕਮੇਟੀ (ਯੂਐੱਨਜੀਏ) 'ਚ ਹਿੱਸਾ ਲੈਣ ਤੋਂ ਬਾਅਦ ਅਮਰੀਕਾ ਤੋਂ ਵਾਪਸ ਪਾਕਿਸਤਾਨ...

Imran khan

ਨਿਊਯਾਰਕ: ਸੰਯੁਕਤ ਰਾਸ਼ਟਰ ਮਹਾ ਸਭਾ ਕਮੇਟੀ (ਯੂਐੱਨਜੀਏ) 'ਚ ਹਿੱਸਾ ਲੈਣ ਤੋਂ ਬਾਅਦ ਅਮਰੀਕਾ ਤੋਂ ਵਾਪਸ ਪਾਕਿਸਤਾਨ ਪਰਤ ਰਹੇ ਪੀਐੱਮ ਇਮਰਾਨ ਖਾਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਜਹਾਜ਼ ਦੀ ਤਕਨੀਕੀ ਖਰਾਬੀ ਕਾਰਨ ਸ਼ਨਿਚਰਵਾਰ ਨੂੰ ਨਿਊਯਾਰਕ 'ਚ ਐਮਰਜੈਂਸੀ ਲੈਂਡਿੰਗ ਕਰਨ ਪਈ। ਜਾਣਕਾਰੀ ਅਨੁਸਾਰ ਇਹ ਜਹਾਜ਼ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਸੀ, ਜਿਸ ਤੋਂ ਉਹ ਅਮਰੀਕਾ ਗਏ ਸੀ। ਉਹ ਸਾਊਦੀ ਅਰਬ ਅਮਰੀਕਾ ਲਈ ਰਵਾਨਾ ਹੋਏ ਸੀ।

ਹਾਦਸੇ ਦੀ ਪੂਰੀ ਸੰਭਾਵਨਾ ਸੀ

ਪਾਕਿਸਤਾਨੀ ਨਿਊਜ਼ ਚੈਨਲ ਅਨੁਸਾਰ ਉਡਾਨ ਭਰਨ ਲਈ ਚਾਰ ਘੰਟੇ ਬਾਅਦ ਇਮਰਾਨ ਦੇ ਜਹਾਜ਼ ਨੂੰ ਨਿਊਯਾਰਕ ਦੇ ਜਾਨ ਐੱਫ ਕੈਨੇਡੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨ ਪਈ। ਜਹਾਜ਼ ਦੇ ਇਲਕੈਟ੍ਰੋਨਕਸ ਸਿਸਟਮ 'ਚ ਕਥਿਤ ਤੌਰ 'ਤੇ ਇਕ ਸਮੇਂ ਸਮੱਸਿਆ ਆ ਗਈ। ਇਹ ਤਕਨੀਕੀ ਖਰਾਬੀ ਉਦੋਂ ਸਾਹਮਣੇ ਆਈ, ਜਦੋਂ ਹਵਾਈ ਟੋਰਾਂਟੋ ਦੇ ਕੋਲ ਪਹੁੰਚਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਉਹ ਯਾਤਰਾ ਜਾਰੀ ਰੱਖਦੇ ਸੀ ਤਾਂ ਹਾਦਸੇ ਦੀ ਪੂਰੀ ਸੰਭਾਵਨਾ ਸੀ।

ਪੂਰਾ ਦਿਨ ਨਿਊਯਾਰਕ 'ਚ ਰਹਿਣਾ ਪਵੇਗਾ

ਇਮਰਾਨ ਖ਼ਾਨ ਦੇ ਜਹਾਜ਼ 'ਚ ਆਈ ਤਕਨੀਕੀ ਖਰਾਬੀ ਨੂੰ ਠੀਕ ਕਰਨ ਦਾ ਕੰਮ ਜਾਰੀ ਹੈ। ਇਸ ਵਜ੍ਹਾ ਨਾਲ ਇਮਰਾਨ ਨੂੰ ਹੁਣ ਪੂਰਾ ਦਿਨ ਨਿਊਯਾਰਕ 'ਚ ਰਹਿਣਾ ਪਵੇਗਾ ਤੇ ਤਕਨੀਕੀ ਖਰਾਬੀ ਦੇ ਠੀਕ ਹੋਣ ਤੋਂ ਬਾਅਦ ਹੀ ਉਹ ਉਡਾਨ ਭਰ ਸਕਣਗੇ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਚਲ ਸਕਿਆ ਹੈ ਕਿ ਤਕਨੀਕੀ ਖਰਾਬੀ ਕਦੋਂ ਤਕ ਠੀਕ ਹੋਵੇਗੀ। ਦੱਸ ਦਈਏ ਕਿ ਇਮਰਾਨ ਸ਼ੁੱਕਰਵਾਰ ਨੂੰ ਕਰਵਾਏ ਯੂਐੱਨਜੀਏ ਮੀਟਿੰਗ 'ਚ ਹਿੱਸਾ ਲੈਣ ਆਏ ਸੀ। ਉਨ੍ਹਾਂ ਨੇ ਇਸ ਦੌਰਾਨ ਵੱਖ-ਵੱਖ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ।