ਜਿਨ੍ਹਾਂ ਨੂੰ ਸੰਵਿਧਾਨ ਪਸੰਦ ਨਹੀਂ, ਉਹਨਾਂ ਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਨਹੀਂ: ਰਾਮਦਾਸ ਅਠਾਵਲੇ
ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਦਾਰ ਅਠਾਵਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆਂ ਵਿਚ ਸਭ ਤੋਂ ਵਧੀਆ ਹੈ
ਮੁੰਬਈ: ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਦਾਰ ਅਠਾਵਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆਂ ਵਿਚ ਸਭ ਤੋਂ ਵਧੀਆ ਹੈ, ਜਿਸ ਨੂੰ ਇਹ ਸੰਵਿਧਾਨ ਪਸੰਦ ਨਹੀਂ ਹੈ, ਉਸ ਨੂੰ ਇਸ ਦੇਸ਼ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਉਹ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ 62ਵੀਂ ਵਰੇਗੰਢ ਦੇ ਮੌਕੇ ‘ਤੇ ਅਯੋਜਿਤ ਸਮਾਗਮ ਵਿਚ ਬੋਲ ਰਹੇ ਸਨ।
ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਸਥਾਪਨਾ 3 ਅਕਤੂਬਰ 1957 ਨੂੰ ਨਾਗਪੁਰ ਵਿਚ ਹੋਈ ਸੀ। ਰਿਪਬਲਿਕਨ ਪਾਰਟੀ ਆਫ ਇੰਡੀਆ ਹਰ ਸਾਲ ਇਹ ਸਮਾਗਮ ਅਯੋਜਿਤ ਕਰਦੀ ਹੈ। ਇਸ ਮੌਕੇ ‘ਤੇ ਅਠਾਵਲੇ ਨੇ ਕਿਹਾ ਕਿ ਸੰਵਿਧਾਨ ਦੀ ਰਚਨਾ ਭੀਮ ਰਾਓ ਅੰਬੇਦਕਰ ਦੀ ਦੇਖ-ਰੇਖ ਵਿਚ ਹੋਈ ਸੀ ਅਤੇ ਇਸ ਨੂੰ ਦੁਨੀਆਂ ਦੀ ਸਭ ਤੋਂ ਵਧੀਆ ਪੁਸਤਕ ਮੰਨਿਆ ਜਾਂਦਾ ਹੈ।
ਦੱਸ ਦਈਏ ਕਿ ਹਾਲ ਹੀ ਵਿਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਮਹਾਰਾਸ਼ਟਰ ਵਿਚ ਭਾਜਪਾ, ਸ਼ਿਵਸੈਨਾ ਅਤੇ ਕਈ ਛੋਟੇ ਦਲਾਂ ਦਾ ਸੱਤਾਧਾਰੀ ਗਠਜੋੜ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 240 ਤੋਂ 250 ਸੀਟਾਂ ‘ਤੇ ਜਿੱਤ ਹਾਸਲ ਕਰੇਗਾ। ਮਹਾਰਾਸ਼ਟਰ ਵਿਧਾਨ ਸਭਾ ਵਿਚ ਕੁੱਲ 288 ਸੀਟਾਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।