ਕੱਲ੍ਹ ਹੋਵੇਗੀ ਜੀਐੱਸਟੀ ਕੌਂਸਲ ਦੀ ਅਹਿਮ ਬੈਠਕ,ਇਹਨਾਂ ਮੁੱਦਿਆਂ 'ਤੇ ਲਿਆ ਜਾ ਸਕਦਾ ਹੈ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੂਜੇ ਸਾਰੇ ਸੂਬਿਆਂ ਨੂੰ ਇਹ ਪ੍ਰਸਤਾਵ ਸਵੀਕਾਰ ਕਰਨ ਲਈ ਕਰ ਸਕਦੀ ਹੈ ਬਾਂਡ

Nirmala Sitharaman

ਨਵੀਂ ਦਿੱਲੀ: ਜੀਐੱਸਟੀ ਕੌਂਸਲ ਦੀ ਅਹਿਮ ਬੈਠਕ ਭਲਕੇ ਹੋਵੇਗੀ। ਇਸ ਦੌਰਾਨ ਕੇਂਦਰ ਤੇ ਸੂਬਿਆਂ 'ਚ ਮੁਆਵਜ਼ੇ ਦੇ ਮੁੱਦਿਆ 'ਤੇ ਹੰਗਾਮਾ ਹੋਣ  ਦੀ ਸੰਭਾਵਨਾ ਲਗਾਈ ਜਾ ਰਹੀ।

ਮਿਲੀ ਜਾਣਕਾਰੀ ਅਨੁਸਾਰ, GST ਦੀ ਇਸ ਬੈਠਕ 'ਚ ਮੁਆਵਜ਼ੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪ੍ਰਸਵਾਵਿਤ ਦੋਵੇ ਮੁੱਦਿਆਂ 'ਤੇ ਆਖਰੀ ਫੈਸਲਾ ਹੋਵੇਗਾ। ਸਥਿਤੀ ਮੁਤਾਬਕ ਓਡੀਸ਼ਾ ਤੇ ਪਾਡੂਚੇਰੀ ਨੂੰ ਛੱਡ ਕੇ ਕਿਸੇ ਵੀ ਗੈਰ-BJP ਸ਼ਾਸਿਤ ਸੂਬਿਆਂ ਨੇ GST ਮੁਆਵਜ਼ੇ ਨੂੰ ਲੈ ਕੇ ਕੇਂਦਰ ਦੇ ਦੋਵੇਂ ਪ੍ਰਸਤਾਵਾਂ ਨੂੰ ਅਸਵੀਕਾਰ ਕੀਤਾ ਹੈ।

ਦੂਜੇ ਪਾਸੇ 21 ਸੂਬੇ ਕੇਂਦਰ ਦੇ 2 'ਚੋਂ ਪਹਿਲੇ ਪ੍ਰਸਤਾਵ 'ਤੇ ਆਪਣੀ ਸਹਿਮਤੀ ਪ੍ਰਗਟ ਕਰ ਚੁੱਕੇ ਹਨ। ਇਸ ਪ੍ਰਸਤਾਵ ਦੇ ਤਹਿਤ ਸੂਬਿਆਂ ਨੂੰ ਵਿੱਤ ਮੰਤਰਾਲੇ ਦੀ ਮਦਦ ਨਾਲ RBI ਵੱਲੋਂ ਕਰਜ਼ ਦਿੱਤਾ ਜਾਵੇਗਾ ਜਿਸ 'ਚ ਉਹ ਵਧੀ ਮਿਆਦ ਸੈਸ ਵਸੂਲ ਕਰ ਕੇ ਚੁੱਕਾਉਣਗੇ। ਅਜਿਹੇ 'ਚ ਕੇਂਦਰ ਸਰਕਾਰ ਦੂਜੇ ਸਾਰੇ ਸੂਬਿਆਂ ਨੂੰ ਇਹ ਪ੍ਰਸਤਾਵ ਸਵੀਕਾਰ ਕਰਨ ਲਈ ਬਾਂਡ ਕਰ ਸਕਦੀ ਹੈ।