ਚਿਪਸ ਫੈਕਟਰੀ 'ਚ ਲੱਗੀ ਅੱਗ, ਅੱਗ ਬੁਝਾਓ ਗੱਡੀਆਂ ਪੁੱਜੀਆਂ
ਸਦਰ ਥਾਣੇ ਦੇ ਅਕਰਮਪੁਰ ਖੇਤਰ ਵਿਚ ਸਥਿਤ ਇਸ ਫੈਕਟਰੀ ਵਿਚ ਲਗੀ ਅੱਗ ਨੂੰ ਬੁਝਾਉਣ ਵਿਚ ਦਰਜ਼ਨਾਂ ਗੱਡੀਆਂ ਮੌਕੇ ਤੇ ਪੁੱਜ ਗਈਆਂ।
ਉਤਰ ਪ੍ਰਦੇਸ਼ , ( ਪੀਟੀਆਈ ) : ਲਖਨਊ ਅਤੇ ਕਾਨਪੁਰ ਵਿਖੇ ਸਥਿਤ ਉਨਾਵ ਵਿਚ ਅੱਜ ਸਵਰੇ ਹੋਏ ਵੱਡੇ ਹਾਦਸੇ ਦੌਰਾਨ ਚਿਪਸ ਬਣਾਉਣ ਵਾਲੀ ਇਕ ਫੈਕਟਰੀ ਵਿਚ ਅੱਗ ਲਗ ਗਈ। ਸਦਰ ਥਾਣੇ ਦੇ ਅਕਰਮਪੁਰ ਖੇਤਰ ਵਿਚ ਸਥਿਤ ਇਸ ਫੈਕਟਰੀ ਵਿਚ ਲਗੀ ਅੱਗ ਨੂੰ ਬੁਝਾਉਣ ਵਿਚ ਦਰਜ਼ਨਾਂ ਗੱਡੀਆਂ ਮੌਕੇ ਤੇ ਪੁੱਜ ਗਈਆਂ। ਇਸ ਮੌਕੇ ਮਾਲ ਦੀ ਲੋਡਿੰਗ ਕਰ ਰਹੇ ਤਿੰਨ ਟੱਰਕ ਵੀ ਅੱਗ ਦੀ ਚਪੇਟ ਵਿਚ ਆ ਗਏ।
ਉਨਾਵ ਸਦਰ ਥਾਣੇ ਦੇ ਅਕਰਮਪੁਰ ਵਿਖੇ ਚਿਪਸ ਅਤੇ ਪਾਪੜ ਬਣਾਉਣ ਵਾਲੀ ਫੈਕਟਰੀ ਵਿਚ ਸਵੇਰੇ ਅੱਗ ਲਗਣ ਨਾਲ ਭੱਜ ਦੌੜ ਪੈ ਗਈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਲਗਾਈਆਂ ਗਈਆਂ। ਇਸ ਤੋਂ ਬਾਅਦ ਹਸਨਗੰਜ, ਪੁਰਵਾ ਬਾਗਰਮਊ ਅਤੇ ਕਾਨਪੁਰ ਤੋਂ ਵੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ।
ਟੀਨ ਸ਼ੈਡ ਦੇ ਥੱਲੇ ਚਲ ਰਹੀ ਇਸ ਫੈਕਟਰੀ ਵਿਚ ਪੈਕਿੰਗ ਲਈ ਵੱਡੀ ਗਿਣਤੀ ਵਿਚ ਕਮਰਸ਼ੀਅਲ ਸਿਲੰਡਰ ਅੰਦਰ ਰੱਖੇ ਹੋਏ ਸਨ। ਸਵੇਰੇ ਅਚਾਨਕ ਅੱਗ ਲਗ ਜਾਣ ਨਾਲ ਮਜ਼ਦੂਰ ਬਾਹਰ ਵੱਲ ਨੂੰ ਆ ਗਏ। ਅੱਗ ਛੇਤੀ ਹੀ ਫੈਲ ਗਈ ਤੇ ਇਸ ਨੇ ਮਾਲ ਲੋਡਿੰਗ ਕਰ ਰਹੇ ਟਰੱਕ ਨੂੰ ਚਪੇਟ ਵਿਚ ਲੈ ਲਿਆ। ਜੇਕਰ ਸਮੇਂ ਤੇ ਅੱਗ ਬੁਝਾਓ ਗੱਡੀਆਂ ਨਾ ਪਹੁੰਚਦੀਆਂ ਤਾਂ ਲਗਭਗ 80 ਸਿਲੰਡਰ ਅੱਗ ਦੀ ਚਪੇਟ ਵਿਚ ਆ ਸਕਦੇ ਸਨ ਤੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਸੀ। ਇਸ ਹਾਦਸੇ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ।