ਚੌਥੇ ਦਿਨ ਫਿਰ ਘਟੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਮੋਰਚੇ 'ਤੇ ਆਮ ਆਦਮੀ ਨੂੰ ਲਗਾਤਾਰ ਰਾਹਤ ਮਿਲਦੀ ਦਿੱਖ ਰਹੀ ਹੈ। ਤੇਲ ਮਾਰਕਿਟਿੰਗ ਕੰਪਨੀਆਂ...

Petrol Diesel Price

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਮੋਰਚੇ 'ਤੇ ਆਮ ਆਦਮੀ ਨੂੰ ਲਗਾਤਾਰ ਰਾਹਤ ਮਿਲਦੀ ਦਿੱਖ ਰਹੀ ਹੈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਅੱਜ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਦੀਆਂ ਕੀਮਤਾਂ ਵਿੱਚ ਥੋੜ੍ਹੀ ਕਮੀ ਕਰ ਦਿੱਤੀ ਹੈ। ਡੀਜ਼ਲ ਦੀ ਕੀਮਤ ਵਿੱਚ ਦੋ ਦਿਨਾਂ ਪਿੱਛੋਂ ਕਟੌਤੀ ਕੀਤੀ ਗਈ ਹੈ। ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿੱਚ 9 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿੱਚ 5 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਹੈ।ਅੱਜ ਦਿੱਲੀ, ਮੁੰਬਈ ਤੇ ਚੇਨਈ 'ਚ ਪੈਟਰੋਲ ਦੀ ਕੀਮਤ ਵਿੱਚ 9 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ, ਜਦ ਕਿ ਕੋਲਕਾਤਾ 'ਚ ਪੈਟਰੋਲ ਦੀ ਕੀਮਤ 8 ਪੈਸੇ ਪ੍ਰਤੀ ਲਿਟਰ ਘਟਾਈ ਗਈ ਹੈ। 

ਦਿੱਲੀ ਤੇ ਚੇਨਈ 'ਚ ਡੀਜ਼ਲ ਕ੍ਰਮਵਾਰ 5 ਪੈਸੇ ਪ੍ਰਤੀ ਲਿਟਰ ਤੇ 2 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਮੁੰਬਈ ਤੇ ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ ਵਿੱਚ 3 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ 'ਚ ਪੈਟਰੋਲ ਦੀ ਕੀਮਤ ਕ੍ਰਮਵਾਰ 72.65 ਰੁਪਏ, 78.33 ਰੁਪਏ, 75.37 ਰੁਪਏ ਤੇ 75.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇੰਝ ਹੀ ਇਨ੍ਹਾਂ ਚਾਰ ਮਹਾਂਨਗਰਾਂ 'ਚ ਡੀਜ਼ਲ ਦੀ ਕੀਮਤ ਕ੍ਰਮਵਾਰ 65.75 ਰੁਪਏ, 68.96 ਰੁਪਏ, 68.16 ਰੁਪਏ ਤੇ 69.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 ਵਿਦੇਸ਼ੀ ਬਾਜ਼ਾਰ ਵਿੱਚ ਡਬਲਿਊਟੀਆਈ ਅਤੇ ਬ੍ਰੈਂਟ ਕਰੂਡ ਵਿੱਚ ਹਰੇ ਨਿਸ਼ਾਨ ’ਚ ਕਾਰੋਬਾਰ ਦਰਜ ਕੀਤਾ ਜਾ ਰਿਹਾ ਹੈ। WTI ਤੇ ਬ੍ਰੈਂਟ ਕੱਚੇ ਤੇਲ ਵਿੱਚ ਕ੍ਰਮਵਾਰ 56 ਡਾਲਰ ਪ੍ਰਤੀ ਬੈਰਲ ਤੇ 61.35 ਡਾਲਰ ਪ੍ਰਤੀ ਬੈਰਲ ਦੇ ਲਗਭਗ ਕਾਰੋਬਾਰ ਹੋ ਰਿਹਾ ਹੈ। ਤੇਲ ਮਾਰਕਿਟਿੰਗ ਕੰਪਨੀਆਂ ਤੇਲ ਦੀ ਕੀਮਤ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।