ਭਾਈ ਦੂਜ ਦੇ ਦਿਨ ਪੈਟਰੋਲ- ਡੀਜ਼ਲ ਦੀਆਂ ਕੀਮਤਾਂ 'ਚ ਵੱਡੀ ਕਟੌਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਈ ਦੂਜ ਦੇ ਦਿਨ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੰਗਲਵਾਰ ਨੂੰ ਪੈਟਰੋਲ - ਡੀਜ਼ਲ ਦੀਆਂ ਕੀਮਤਾਂ 'ਚ ਵੱਡੀ ਕੌਟਤੀ ਹੋਈ ਹੈ।

petrol diesel price down

ਨਵੀਂ ਦਿੱਲੀ : ਭਾਈ ਦੂਜ ਦੇ ਦਿਨ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਮੰਗਲਵਾਰ ਨੂੰ ਪੈਟਰੋਲ - ਡੀਜ਼ਲ ਦੀਆਂ ਕੀਮਤਾਂ 'ਚ ਵੱਡੀ ਕੌਟਤੀ ਹੋਈ ਹੈ। ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦਾ ਮੁੱਲ 6 ਤੋਂ 7 ਪੈਸੇ ਪ੍ਰਤੀ ਲਿਟਰ ਘਟਿਆ ਹੈ।  ਉਥੇ ਹੀ ਡੀਜ਼ਲ ਦੇ ਭਾਅ ਵਿੱਚ 10 ਤੋਂ 11 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਹੋਈ ਹੈ। ਇਸ ਕਟੌਤੀ ਤੋਂ ਬਾਅਦ ਮੰਗਲਵਾਰ ਨੂੰ ਦਿੱਲੀ ਵਿੱਚ ਇੱਕ ਲਿਟਰ ਪੈਟਰੋਲ 72.92 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ, ਜਦੋਂ ਕਿ ਇੱਕ ਲਿਟਰ ਡੀਜ਼ਲ ਦੀ ਕੀਮਤ 65.85 ਰੁਪਏ ਹੈ।

ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਤਾ ਅਤੇ ਚੇਂਨਈ 'ਚ ਪੈਟਰੋਲ  ਦੇ ਮੁੱਲ 72.92 ਰੁਪਏ, 78.54 ਰੁਪਏ, 75.57 ਰੁਪਏ ਅਤੇ 75.72 ਰੁਪਏ ਪ੍ਰਤੀ ਲਿਟਰ ਹਨ। ਉਥੇ ਹੀ ਚਾਰੋਂ ਮਹਾਨਗਰਾਂ ਵਿੱਚ ਡੀਜ਼ਲ ਦੇ ਮੁੱਲ 65.85 ਰੁਪਏ, 69.01 ਰੁਪਏ, 68.21 ਰੁਪਏ ਅਤੇ 69.55 ਰੁਪਏ ਪ੍ਰਤੀ ਲਿਟਰ ਹੋ ਗਏ ਹਨ।

ਅਕਤੂਬਰ 'ਚ ਹੁਣ ਤੱਕ 1.69 ਰੁਪਏ ਸਸਤਾ ਹੋਇਆ ਪੈਟਰੋਲ
ਅਕਤੂਬਰ ਮਹੀਨੇ 'ਚ ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਹੋਈ ਹੈ। ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਅਕਤੂਬਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਹੁਣ ਤੱਕ 1.69 ਰੁਪਏ ਦੀ ਕਟੌਤੀ ਹੋਈ ਹੈ।ਉਥੇ ਹੀ ਡੀਜ਼ਲ 1.64 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਹੈ।ਪੈਟਰੋਲ - ਡੀਜ਼ਲ ਦੇ ਮੁੱਲ ਹਰ ਦਿਨ ਵੱਧਦੇ ਘੱਟਦੇ ਰਹਿੰਦੇ ਹਨ। ਪੈਟਰੋਲ - ਡੀਜ਼ਲ ਦਾ ਨਵਾਂ ਮੁੱਲ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦਾ ਹੈ। ਇਹਨਾਂ ਦੀ ਕੀਮਤ ਵਿੱਚ ਐਕਸਾਇਜ ਡਿਊਟੀ, ਡੀਲਰ ਕਮਿਸ਼ਨ ਸਭ ਕੁਝ ਜੋੜਨ ਤੋਂ ਬਾਅਦ ਇਸਦੀ ਕੀਮਤ ਲੱਗਭੱਗ ਦੁੱਗਣੀ ਹੋ ਜਾਂਦੀ ਹੈ।

ਆਪਣੇ ਸ਼ਹਿਰ ਦੇ ਮੁੱਲ ਤੁਸੀ ਰੋਜ਼ਾਨਾ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ। SMS ਦੇ ਜ਼ਰੀਏ ਖਪਤਕਾਰ ਕਿਸੇ ਵਿਸ਼ੇਸ਼ ਰਜਿਸਟਰਡ ਨੰਬਰ 'ਤੇ ਐਸਐਮਐਸ ਭੇਜਕੇ ਕੀਮਤਾਂ ਦੇ ਅਪਡੇਟ ਦੀ ਜਾਂਚ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਵਰਤਮਾਨ ਮੁੱਲ ਦੇ ਬਾਰੇ ਵਿੱਚ ਮੈਸੇਜ ਦੇ ਮਾਧ‍ਿਅਮ ਨਾਲ ਸੂਚਿਤ ਕੀਤਾ ਜਾਵੇਗਾ। ਇੰਡੀਅਨ ਆਇਲ ਗ੍ਰਾਹਕ RSP  92249 9 2249 ਨੂੰ ਭੇਜ ਸਕਦੇ ਹੋ। ਬੀਪੀਸੀਐੱਲ ਗ੍ਰਾਹਕਾਂ ਨੂੰ RSP  9223112222 'ਤੇ ਭੇਜਣਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।