ਗੈਰ-ਮਰਦ ਨਾਲ ਸਬੰਧ ਰੱਖਣ ਵਾਲੀ ਔਰਤ ਤਲਾਕ ਤੋਂ ਬਾਅਦ ਪਤੀ ਤੋਂ ਗੁਜ਼ਾਰਾ ਰਾਸ਼ੀ ਦੀ ਹੱਕਦਾਰ ਨਹੀਂ- ਹਾਈ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਦੇ ਡਿਵੀਜ਼ਨ ਬੈਂਚ ਨੇ ਇਕ ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਔਰਤ ਦੀ ਗੁਜ਼ਾਰੇ ਲਈ ਪੈਸੇ ਦੀ ਮੰਗ ਨੂੰ ਰੱਦ ਕਰ ਦਿੱਤਾ। ਔ

High Court

 

ਚੰਡੀਗੜ੍ਹ: ਗੈਰ ਮਰਦ ਨਾਲ ਸਬੰਧ ਰੱਖਣ ਵਾਲੀ ਔਰਤ ਤਲਾਕ ਤੋਂ ਬਾਅਦ ਆਪਣੇ ਪਤੀ ਤੋਂ ਸਥਾਈ ਗੁਜ਼ਾਰੇ ਦੀ ਹੱਕਦਾਰ ਨਹੀਂ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਅਜਿਹੇ ਮਾਮਲਿਆਂ 'ਚ ਸਪੱਸ਼ਟ ਕੀਤਾ ਹੈ ਕਿ ਜੇਕਰ ਤਲਾਕ ਤੋਂ ਪਹਿਲਾਂ ਇਹ ਸਾਬਤ ਹੋ ਜਾਂਦਾ ਹੈ ਕਿ ਔਰਤ ਦੇ ਕਿਸੇ ਗੈਰ ਪੁਰਸ਼ ਨਾਲ ਸਬੰਧ ਹਨ ਅਤੇ ਇਹ ਤਲਾਕ ਦੇਣ ਦਾ ਕਾਰਨ ਹੈ। ਫਿਰ ਅਜਿਹੇ ਮਾਮਲਿਆਂ ਵਿਚ ਔਰਤ ਤਲਾਕ ਤੋਂ ਬਾਅਦ ਆਪਣੇ ਪਤੀ ਤੋਂ ਸਥਾਈ ਗੁਜਾਰਾ ਲੈਣ ਦੀ ਹੱਕਦਾਰ ਨਹੀਂ ਹੈ।

ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਦੇ ਡਿਵੀਜ਼ਨ ਬੈਂਚ ਨੇ ਅਜਿਹੇ ਹੀ ਇਕ ਮਾਮਲੇ ਵਿਚ ਇਹ ਫੈਸਲਾ ਸੁਣਾਉਂਦੇ ਹੋਏ ਔਰਤ ਦੀ ਸਥਾਈ ਗੁਜ਼ਾਰੇ ਲਈ ਪੈਸੇ ਦੀ ਮੰਗ ਨੂੰ ਰੱਦ ਕਰ ਦਿੱਤਾ। ਔਰਤ ਵੱਲੋਂ ਅੰਬਾਲਾ ਦੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਪੱਕੇ ਤੌਰ 'ਤੇ ਗੁਜ਼ਾਰੇ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ।

ਹਾਈਕੋਰਟ ਨੇ ਕਿਹਾ, ਜੇਕਰ ਅੱਤਿਆਚਾਰ ਦੇ ਆਧਾਰ 'ਤੇ ਤਲਾਕ ਦੀ ਮੰਗ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਔਰਤ ਸਥਾਈ ਗੁਜ਼ਾਰੇ ਦੀ ਹੱਕਦਾਰ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਔਰਤ ਦੇ ਕਿਸੇ ਗੈਰ ਮਰਦ ਨਾਲ ਸਬੰਧ ਹਨ, ਇਸ ਆਧਾਰ 'ਤੇ ਤਲਾਕ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਔਰਤ ਸਥਾਈ ਗੁਜ਼ਾਰੇ ਦੀ ਹੱਕਦਾਰ ਨਹੀਂ ਹੈ।