ਦਿੱਲੀ ਵਾਸੀਆਂ ਲਈ ਕੇਜਰੀਵਾਲ ਨੇ ਕਰਤਾ ਇਕ ਹੋਰ ਵੱਡਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

16 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਇਹ ਸਹੂਲਤ

file photo

ਨਵੀਂ ਦਿੱਲੀ :ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਨੇ ਦਿੱਲੀ ਵਿਚ ਫ੍ਰੀ ਵਾਈਫਾਈ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਅਹਿਮ ਗੱਲ ਇਹ ਹੈ ਕਿ ਹਰ ਬੰਦੇ ਨੂੰ 15 ਜੀਬੀ ਡਾਟਾ ਹਰ ਮਹੀਨੇਂ ਫ੍ਰੀ ਮਿਲੇਗਾ। ਇਹ ਸਹੂਲਤ 16 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਅੱਜ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਵਾਸੀਆਂ ਨੂੰ ਫ੍ਰੀ ਵਾਈਫਾਈ ਦੇਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦੱਸਿਆ ਕਿ ਪੂਰੀ ਦਿੱਲੀ ਵਿਚ 11 ਹਜ਼ਾਰ ਵਾਈਫਾਈ ਲਗਾਏ ਜਾਣਗੇ।

 ਹਰ ਮਹੀਨੇ ਇਕ ਵਿਅਕਤੀ ਨੂੰ 15 ਜੀਬੀ ਡਾਟਾ ਵਾਈ ਫਾਈ ਰਾਹੀਂ ਦਿੱਤਾ ਜਾਵੇਗਾ। ਸੱਤ ਹਜ਼ਾਰ ਵਾਈਫਾਈ ਬੱਸ ਅੱਡਿਆਂ 'ਤੇ ਲਗਾਏ ਜਾਣਗੇ ਅਤੇ 4 ਹਜ਼ਾਰ ਵਾਈ ਫਾਈ ਬਜ਼ਾਰਾਂ ਵਿਚ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਪਹਿਲੇ ਵਾਈਫਾਈ ਦੀ ਸ਼ੁਰੂਆਤ 16 ਦਸੰਬਰ 2019 ਨੂੰ ਉਹ ਖੁਦ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕਈਂ ਐਲਾਨ ਕੀਤੇ ਹਨ।