ਅਰਵਿੰਦ ਕੇਜਰੀਵਾਲ ਨੇ 550ਵੇਂ ਪ੍ਰਕਾਸ਼ ਪੁਰਬ ’ਤੇ ਸਿੱਖਾਂ ਦੇ ਫਿਰ ਤੋਂ ਜਿੱਤੇ ਦਿਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਪਹਿਲ ਕੀਤੀ ਹੈ

Kejriwal s new initiative to celebrate 550th parkash purab

ਨਵੀਂ ਦਿੱਲੀ: ਗੁਰੂ ਨਾਨਕ ਦੇਵ ਜੀ ਦੇ ਜੱਦੀ ਪਿੰਡ ਪਿਤਾ ਮਹਿਤਾ ਕਾਲੂ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲੁਹਾਰ  ਵਿਖੇ ਵੀ ਵਿਸ਼ੇਸ਼ ਤੌਰ ਤੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਰਹੇ ਹਨ। 1,2 ਅਤੇ 3 ਨਵੰਬਰ ਨੂੰ ਚੱਲਣ ਵਾਲੇ ਇਹਨਾਂ ਸ਼ਤਾਬਦੀ ਸਮਾਗਮਾਂ ਵਿੱਚ ਦੂਰੋਂ-ਦੂਰੋਂ ਚੱਲ ਕੇ ਪਹਿਲੇ ਦਿਨ ਲੱਖਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਦਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧੂਮਧਾਮ ਨਾਲ ਮਨਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਪਹਿਲ ਕੀਤੀ ਹੈ। ਸਰਕਾਰ ਨੇ ਸਮੁੱਚੇ ਦਿੱਲੀ ਨੂੰ ਮੁਫਤ ਬਿਜਲੀ, ਪਾਣੀ, ਡੀਟੀਸੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਦਿੱਲੀ ਦੇ ਗੁਰਦੁਆਰਿਆਂ ਨੂੰ ਗੁਰਬਾਣੀ ਕੀਰਤਨ ਲਈ ਮੁਫਤ ਰਾਗੀ ਜੱਥਾ ਦੇਣ ਦੀ ਪੇਸ਼ਕਸ਼ ਕੀਤੀ ਹੈ।

ਇਸ ਨਾਲ ਛੋਟੀਆਂ-ਛੋਟੀਆਂ ਬਸਤੀਆਂ ਵਿਚਲੇ 1500 ਤੋਂ ਵਧ ਗੁਰਦੁਆਰਿਆਂ ਤੇ ਉਹਨਾਂ ਨਾਲ ਜੁੜੀਆਂ ਸੰਗਤਾਂ ਨੂੰ ਫਾਇਦਾ ਹੋਵੇਗਾ। ਸਰਕਾਰ ਵੱਲੋਂ ਦਿੱਲੀ ਦੇ ਸਾਰੇ ਗੁਰਦੁਆਰਿਆਂ ਨੂੰ ਇਸ ਸਬੰਧੀ ਪੰਜਾਬੀ ਭਾਸ਼ਾ ਵਿਚ ਵਿਸ਼ੇਸ਼ ਪੱਤਰ ਲਿਖਿਆ ਹੈ। ਨਾਲ ਹੀ ਸਿੱਖ ਵਿਧਾਇਕਾਂ ਅਤੇ ਵੱਖ-ਵੱਖ ਪਾਰਟੀਆਂ ਨਾਲ ਜੁੜੀਆਂ ਜਥੇਬੰਦੀਆਂ ਨੂੰ ਇਸ ਪਹਿਲ ਨੂੰ ਅੱਗੇ ਵਧਾਉਣ ਲਈ ਵੀ ਕਿਹਾ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਗੁਰੂ ਨਾਨਕ ਦੇਵ ਜੀ ਦੇ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਰਾਗੀ ਜਥਿਆਂ ਦੀ ਭੇਟ ਦੇਣ ਦੀ ਪੇਸ਼ਕਸ਼ ਇਸ ਪੱਤਰ ਵਿਚ ਕੀਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਸਬੰਧਤ ਗੁਰਦੁਆਰਿਆਂ ਦੇ  ਪ੍ਰਬੰਧਕ ਅਪਣੇ ਤਜਵੀਜ਼ਸ਼ੁਦਾ ਪ੍ਰੋਗਰਾਮਾਂ ਦਾ ਖਰੜਾ ਭੇਜ ਕੇ ਰਾਗੀ ਸਿੰਘਾਂ ਨੂੰ ਦਿੱਤੀ ਜਾਣ ਵਾਲੀ ਭੇਟਾ ਪ੍ਰਾਪਤ ਕਰ ਸਕਦੇ ਹਨ।

ਦਿੱਲੀ ਸਰਕਾਰ ਨੇ ਪ੍ਰਕਾਸ਼ ਉਤਸਵ ਬਾਰੇ ਵਿਸ਼ੇਸ਼ ਰਕਮ ਸੁਰੱਖਿਅਤ ਰੱਖੀ ਹੈ। ਕੇਜਰੀਵਾਲ ਦੀ ਇਸ ਅਨੋਖੀ ਪਹਿਲ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਬਹੁਤ ਪੀੜ ਹੋ ਰਹੀ ਹੈ ਕਿਉਂ ਕਿ ਦਿੱਲੀ ਕਮੇਟੀ ਵੀ ਸਾਰੀਆਂ ਸਿੰਘ ਸਭਾਵਾਂ ਨੂੰ ਪ੍ਰੋਗਰਾਮਾਂ ਲਈ ਰਕਮ ਦੇਣ ਦੇ ਸਮਰੱਥ ਨਹੀਂ ਹੈ। ਵੈਸੇ ਇਕ ਘੰਟੇ ਦੇ ਕੀਰਤਨ ਲਈ ਜੇ ਦਿੱਲੀ ਕਮੇਟੀ ਵੱਲੋਂ ਕਿਸੇ ਗੁਰਦੁਆਰੇ ਭੇਜਿਆ ਜਾਂਦਾ ਹੈ ਤਾਂ ਉਹਨਾਂ ਨੂੰ ਉਸ ਦੇ ਦਰਜੇ ਮੁਤਾਬਕ ਉਹਨਾਂ ਦੀ ਭੇਟ ਲਈ ਜਾਂਦੀ ਹੈ।

ਇਹ 7100,5100 ਜਾਂ 3100 ਰੁਪਏ ਹੁੰਦੀ ਹੈ। ਦਿੱਲੀ ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਉਣ ਵਾਲੇ ਰਾਗੀ ਜਥਿਆਂ ਨੂੰ 2100 ਰੁਪਏ ਤੋਂ ਲੈ ਕੇ 5100 ਰੁਪਏ ਤਕ ਦਿੱਤੇ ਜਾਂਦੇ ਹਨ। ਕੇਜਰੀਵਾਲ ਦੀ ਇਸ ਪਹਿਲ ਨਾਲ ਗੁਰਦੁਆਰਿਆਂ ਨੂੰ ਪ੍ਰੋਗਰਾਮ ਕਰਵਾਉਣ ਵਿਚ ਵੱਡੀ ਰਾਹਤ ਮਿਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।