ਸਿੰਘੂ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ 24 ਘੰਟੇ ਲੰਗਰ ਚਲਾ ਰਿਹਾ ਮੁਸਲਿਮ ਦਲ
ਅਸੀਂ 25 ਵਾਲੰਟੀਅਰਾਂ ਦੀ ਟੀਮ ਹਾਂ ਅਤੇ ਅਸੀਂ ਲੰਗਰ ਨੂੰ ਚੱਲਦਾ ਰੱਖਣ ਲਈ ਨਿਰੰਤਰ ਕੰਮ ਕਰ ਰਹੇ ਹਾਂ।
muslim bhaichara
ਨਵੀਂ ਦਿੱਲੀ: ਦਿੱਲੀ ਦੀ ਸਿੰਘੂ ਬਾਰਡਰ 'ਤੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਲਈ 25 ਮੈਂਬਰੀ ਮੁਸਲਿਮ ਟੀਮ ਬੁੱਧਵਾਰ ਤੋਂ ਲੰਗਰ ਚਲਾ ਰਹੀ ਹੈ। ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ ਦੀ ਟੀਮ ਫਾਰੂਕੀ ਮੂਬੀਨ ਦੀ ਅਗਵਾਈ ਵਿੱਚ ਹੈ। ਟੀਮ ਦਾ ਕਹਿਣਾ ਹੈ ਕਿ ਉਹ "ਹਰ ਕਿਸੇ ਨੂੰ ਭੋਜਨ ਮੁਹੱਈਆ ਕਰਾਉਣ ਵਾਲੇ ਕਿਸਾਨਾਂ ਦੀ ਸੇਵਾ" ਕਰਨ ਲਈ ਸਿੰਘੂ ਬਾਰਡਰ 'ਤੇ ਪਹੁੰਚੇ ਹਨ।