ਝਾਰਖੰਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ, ਕਾਂਗਰਸ ਲਈ ਕਿਸਾਨ ਵੋਟ ਬੈਂਕ, ਸਾਡੇ ਲਈ ਅੰਨਦਾਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਚੋਣਾਂ ਜਿੱਤਣ.....

Narendra Modi with Kisan

ਨਵੀਂ ਦਿੱਲੀ : ਝਾਰਖੰਡ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਚੋਣਾਂ ਜਿੱਤਣ ਦੀ ਖੇਡ ਵਿਚ ਕਿਸਾਨਾਂ ਨੂੰ ਕਰਜਦਾਰ, ਨੌਜਵਾਨਾਂ ਨੂੰ ਪਟੀਸ਼ਨਰ ਅਤੇ ਮਾਤਾਵਾਂ ਤੇ ਭੈਣਾਂ ਨੂੰ ਅਸੁਰੱਖਿਅਤ ਬਣਾ ਕੇ ਰੱਖਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੋਇਲ ਨਦੀ ‘ਤੇ ਸਥਿਤ ਇਸ ਬੰਨ੍ਹ ਪਰਿਯੋਜਨਾ ਦਾ ਜ਼ਿਕਰ ਕਰਕੇ ਕਿਹਾ ਕਿ ਜਿਹੜੇ ਲੋਕ ਕਿਸਨਾਂ ਨੂੰ ਕਰਜ ਮੁਆਫ਼ੀ ਦੇ ਨਾਂ ਉਤੇ ਕਿਸਾਨਾਂ ਨੂੰ ਅਪਣੇ ਜਾਲ ਵਿਚ ਫਸਾ ਰਹੀ ਹੈ। ਉਹਨਾਂ ਨੇ ਕਿਸਾਨਾਂ ਦਾ ਭਲਾ ਕਰਨ ਵਾਲੀ ਇਸ ਪਰਿਯੋਜਨਾ ਦਾ ਨਾਮ ਤਕ ਨਹੀਂ ਸੁਣਿਆ ਹੋਵੇਗਾ।

ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕੋਇਲ ਪੰਛੀ ਦਾ ਨਾਮ ਹੈ, ਬੰਨ੍ਹ ਦਾ ਨਾਮ ਹੈ ਜਾਂ ਫਿਰ ਨਦੀ ਦਾ ਨਾਮ। ਦੱਸ ਦਈਏ ਕਿ ਪੀ.ਐਮ ਮੋਦੀ ਪਲਾਮੂ ਮੰਡਲ ਬੰਨ੍ਹ ਪਰਿਯੋਜਨਾ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀ। ਇਸ ਬੰਨ੍ਹ ਤੋਂ ਉਤਰ ਕੋਇਲ ਨਦੀ ਉਤੇ ਸਥਿਤ ਇਹ ਬੰਨ੍ਹ ਝਾਰਖੰਡ ਵਿਚ 20000 ਹੈਕਟੇਅਰ ਅਤੇ ਬਿਹਾਰ ਵਿਚ 90000 ਹੈਕਟੇਅਰ ਖੇਤੀਬਾੜੀ ਦੀ ਮਿੱਟੀ ਦੀ ਸਿੰਚਾਈ ਦੇ ਲਈ ਪਾਣੀ ਦੀ ਪੂਰਤੀ ਕਰੇਗਾ। ਬੰਨ੍ਹ ਯੋਜਨਾ ਦੇ ਫ਼ਾਇਦੇ ਦੱਸਦੇ ਹੋਏ ਪੀ.ਐਮ ਨੇ ਕਿਹਾ ਕਿ ਇਸ ਨਾਲ 3 ਲੱਖ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਉਪਲਬਧ ਹੋਵੇਗਾ।

ਮੋਦੀ ਨੇ ਅੱਗੇ ਕਿਹਾ ਕਿ ਬੰਨ੍ਹ ਪਰਿਯੋਜਨਾ ਦੀ ਪਾਇਲ 1972 ਵਿਚ ਚੱਲੀ ਸੀ, ਪਰ ਕਈਂ ਥਾਂ ਅਟਕਦੀ ਰਹੀ। ਜਿਸ ਦੀ ਵਜ੍ਹਾ ਨਾਲ ਇਸ ਨੂੰ ਪੂਰੀ ਹੋਣ ਵਿਚ ਅੱਧੀ ਸਦੀ ਲੱਗ ਗਈ. ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਦੀ ਸਰਕਾਰਾਂ ਦੀ ਬੇਈਮਾਨੀ ਦਾ ਸਬੂਤ ਹੈ ਕਿ ਜਿਹੜੀ ਯੋਜਨਾ ਸਿਰਫ਼ 30 ਕਰੋੜ ਵਿਚ ਪੂਰੀ ਹੋਣੀ ਸੀ ਉਹ ਹੁਣ 2 ਹਜ਼ਾਰ 400 ਕਰੋੜ ਰੁਪਏ ਵਿਚ ਪੂਰੀ ਹੋਵੇਗੀ। ਮੋਦੀ ਨੇ ਕਿਸਾਨਾਂ ਦਾ ਜ਼ਿਕਰ ਕਰਕੇ ਕਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਵੋਟ ਬੈਂਕ ਮੰਨਿਆ ਹੈ, ਪਰ ਸਾਡੀ ਸਰਕਾਰ ਉਹਨਾਂ ਨੂੰ ਅੰਨਦਾਤਾ ਮੰਨਦੀ ਆਈ ਹੈ. ਪੀ.ਐਮ ਨੇ ਕਿਹਾ, ਕਾਂਗਰਸ ਦੇ ਲਈ ਕਿਸਾਨ ਸਿਰਫ਼ ਅਤੇ ਸਿਰਫ਼ ਵੋਟ ਬੈਂਕ ਹੈ।

ਪਰ ਸਾਡੇ ਲਈ ਕਿਸਾਨ ਸਾਡੇ ਅੰਨਦਾਤਾ ਹਨ। ਕਾਂਗਰਸ ਅਤੇ ਭਾਜਪਾ ਇਹੀ ਅੰਤਰ ਹੈ। ਪੀ.ਐਮ ਮੋਦੀ ਨ  ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕਾਸਨਾਂ ਨੂੰ ਵੋਟ ਬੈਂਕ ਦਾ ਹਿੱਸਾ ਨਹੀਂ ਮੰਨਿਆ. ਮੋਦੀ  ਨੇ ਕਿਹਾ, ਜੇਕਰ ਕਿਸਾਨਾਂ ਨੂੰ ਵੋਟ ਬੈਂਕ ਦਾ ਹਿੱਸਾ ਬਣਾ ਕੇ ਰੱਖਣਾ ਹੁੰਦਾ ਤਾਂ ਮੇਰੇ ਲਈ ਕਾਫ਼ੀ ਆਸਾਨ ਸੀ। 1 ਲੱਖ ਕਰੋੜ ਦੀ ਵੱਖ-ਵੱਖ ਯੋਜਨਾਵਾਂ ਦੀ ਥਾਂ ਇਨ੍ਹੇ ਦੀ ਕਰਜ ਮੁਆਫ਼ੀ ਕਰਕੇ ਕਿਸਾਨਾਂ ਵਿਚ ਹੀ ਵੰਡ ਦਿੰਦਾ, ਪਰ ਇਸ ਨਾਲ ਸਿਰਫ਼ ਪੀੜੀ ਦਾ ਭਲਾ ਹੁੰਦਾ ਹੈ ਪਰ ਯੋਜਨਾਵਾਂ ਦੀ ਵਜ੍ਹਾ ਨਾਲ 5-5 ਪੀੜ੍ਹੀਆਂ ਦਾ ਫ਼ਾਇਦਾ ਨਹੀਂ ਹੁੰਦਾ। ਪੀਐਮ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਾਫ਼ੀ ਤੇਜੀ ਨਾਲ ਘਰ ਬਣਵਾ ਰਹੀ ਹੈ।

ਇਸ ਦੀ ਤੁਲਨਾ ਪਿਛਲੀ ਸਰਕਾਰ ਨਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪਹਿਲਾਂ ਜਦੋਂ ਮੈਡਮ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਂਦੀ ਸੀ ਉਦੋਂ ਉਹਨਾਂ ਨ  5 ਸਾਲਾਂ ਵਿਚ ਸਿਰਫ਼ 25 ਲੱਖ ਘਰ ਬਣਵਾਏ ਸੀ। ਉਥੇ ਹੀ ਸਾਡੀ ਸਰਕਾਰ ਨੇ 5 ਸਾਲ ਤੋਂ ਵੀ ਘੱਟ 1 ਕਰੋੜ 25 ਲੱਖ ਘਰ ਬਣਵਾ ਦਿਤੇ ਸੀ। ਇਸ ਤੋਂ ਬਾਅਦ ਮੋਦੀ ਨ  ਗਾਂਦੀ ਪਰਵਾਰ ਉਤੇ ਵੀ ਹਮਲਾ ਬੋਲਿਆ। ਉਹਨਾਂ ਨੇ ਕਿਹਾ, ਪਹਿਲੀਆਂ ਯੋਜਨਾਵਾਂ ਵਿਚ ਜਿਹੜੇ ਨਾਮਾਂ ਦਾ ਅਧਾਰ ‘ਤੇ ਚੱਲੀ ਉਹ ਹੀ ਅੱਜ ਜਮੀਨ ਉਤੇ ਦਿਖਾਈ ਨਹੀਂ ਦਿੰਦੀ, ਸਾਡੀ ਸਰਕਾਰ ਨਾਮ ਦੇ ਝਗੜਿਆਂ ਵਿਚ ਨਾ ਪੈ ਕੇ ਕੰਮ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ।