2020 ਹੈ Leap Year, ਜਾਣੋ Leap Year ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਾਂ ਸਾਲ 2020 ਸ਼ੁਰੂ ਹੋ ਗਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਲ ਵਿਚ 365 ਦਿਨ ਹੁੰਦੇ ਹਨ ਪਰ ਇਹ ਸਾਲ ਕੁਝ ਖ਼ਾਸ ਹੈ।

PIC

ਨਵੀਂ ਦਿੱਲੀ: ਨਵਾਂ ਸਾਲ 2020 ਸ਼ੁਰੂ ਹੋ ਗਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਲ ਵਿਚ 365 ਦਿਨ ਹੁੰਦੇ ਹਨ ਪਰ ਇਹ ਸਾਲ ਕੁਝ ਖ਼ਾਸ ਹੈ। ਇਸ ਸਾਲ ਵਿਚ 366 ਦਿਨ ਹੋਣਗੇ। ਆਉਣ ਵਾਲੀ ਫਰਵਰੀ 28 ਦੀ ਬਜਾਏ 29 ਦਿਨਾਂ ਦੀ ਹੋਵੇਗੀ। ਇਸ ਨੂੰ ਲੀਪ ਦਾ ਸਾਲ ਕਹਿੰਦੇ ਹਨ।

ਇਹ ਕੀ ਹੁੰਦਾ ਹੈ, ਕਿਉਂ ਹੁੰਦਾ ਹੈ ਅਤੇ ਇਸ ਦਾ ਸਾਡੀ ਜ਼ਿੰਦਗੀ ‘ਤੇ ਕੀ ਅਸਰ ਪੈਂਦਾ ਹੈ। ਆਓ ਜਾਣਦੇ ਹਾਂ। ਲੀਪ ਦਾ ਸਾਲ ਉਹ ਸਾਲ ਹੁੰਦਾ ਹੈ, ਜਿਸ ਵਿਚ ਸਾਲ ਦੇ 366 ਦਿਨ ਹੁੰਦੇ ਹਨ। ਆਮ ਤੌਰ ‘ਤੇ ਸਾਲ 365 ਦਿਨ ਦਾ ਹੁੰਦਾ ਹੈ ਪਰ ਲੀਪ ਦੇ ਸਾਲ ਵਿਚ ਇਕ ਦਿਨ ਜ਼ਿਆਦਾ ਹੁੰਦਾ ਹੈ। ਇਹ ਹਰ ਚਾਰ ਸਾਲਾਂ ਵਿਚ ਇਕ ਵਾਰ ਆਉਂਦਾ ਹੈ।

ਫਰਵਰੀ ਮਹੀਨੇ ਵਿਚ ਵੈਸੇ ਤਾਂ 28 ਦਿਨ ਹੁੰਦੇ ਹਨ ਪਰ ਲੀਪ ਦੇ ਸਾਲ ਵਿਚ 29 ਦਿਨ ਹੁੰਦੇ ਹਨ। ਇਸ ਵਾਰ ਫਰਵਰੀ 29 ਦਿਨਾਂ ਦੀ ਹੋਵੇਗੀ। ਧਰਤੀ ਅਪਣੀ ਧੂਰੀ ‘ਤੇ ਸੂਰਜ ਦਾ ਚੱਕਰ ਲਗਾਉਂਦੀ ਹੈ। ਇਕ ਪੂਰਾ ਚੱਕਰ ਲਗਾਉਣ ਵਿਚ ਇਸ ਨੂੰ 365 ਦਿਨ ਅਤੇ 6 ਘੰਟਿਆਂ ਦਾ ਸਮਾਂ ਲੱਗਦਾ ਹੈ। ਕਿਉਂਕਿ ਇਹ 6 ਘੰਟਿਆਂ ਦਾ ਸਮਾਂ ਦਰਜ ਨਹੀਂ ਹੁੰਦਾ ਹੈ।

ਇਸ ਲਈ ਹਰ ਚਾਰ ਸਾਲ ਵਿਚ ਇਕ ਦਿਨ ਜ਼ਿਆਦਾ ਹੋ ਜਾਂਦਾ ਹੈ। 24 ਘੰਟਿਆਂ ਦਾ ਇਕ ਦਿਨ ਹੁੰਦਾ ਹੈ। 6 ਘੰਟੇ ਪ੍ਰਤੀ ਸਾਲ ਦੇ ਹਿਸਾਬ ਨਾਲ ਚਾਰ ਸਾਲ ਵਿਚ ਪੂਰਾ ਇਕ ਦਿਨ ਬਣਦਾ ਹੈ। ਅਜਿਹੇ ਵਿਚ ਹਰੇਕ ਚਾਰ ਸਾਲ ਬਾਅਦ ਫਰਵਰੀ ਦੇ ਮਹੀਨੇ ਵਿਚ ਇਕ ਦਿਨ ਹੋਰ ਜੋੜ ਕੇ ਇਸ ਦਾ ਸੰਤੁਲਨ ਬਣਾਇਆ ਜਾਂਦਾ ਹੈ।

ਕਿਸੇ ਵੀ ਸਾਲ ਨੂੰ ਲੀਪ ਈਅਰ ਹੋਣ ਲਈ ਦੋ ਸ਼ਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ। ਪਹਿਲਾ ਇਹ ਕਿ ਉਸ ਸਾਲ ਨੂੰ ਚਾਰ ਨਾਲ ਭਾਗ ਕੀਤਾ ਜਾ ਸਕਦਾ ਹੈ। ਜਿਵੇਂ 2000 ਨੂੰ 4 ਨਾਲ ਭਾਗ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ 2004, 2008, 2012, 2016 ਅਤੇ 2020 ਵੀ ਇਸ ਲੜੀ ਵਿਚ ਸ਼ਾਮਲ ਹੈ। ਦੂਜੀ ਸ਼ਰਤ ਜੇਕਰ ਕੋਈ ਸਾਲ 100 ਦੀ ਸੰਖਿਆ ਨਾਲ ਭਾਗ ਹੋ ਜਾਂਦਾ ਹੈ। ਤਾਂ ਉਹ ਲੀਪ ਦਾ ਸਾਲ ਨਹੀਂ ਹੈ।

ਪਰ ਜੇਕਰ ਉਹੀ ਸਾਲ ਪੂਰੀ ਤਰ੍ਹਾਂ 400 ਨਾਲ ਭਾਗ ਹੋ ਜਾਂਦਾ ਹੈ ਤਾਂ ਉਹ ਲੀਪ ਈਅਰ ਹੁੰਦਾ ਹੈ। ਲੀਪ ਈਅਪ ਦਾ ਅਸਰ ਸਾਡੀ ਜ਼ਿੰਦਗੀ ‘ਤੇ ਵੀ ਪੈਂਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ 29 ਫਰਵਰੀ ਨੂੰ ਆਉਂਦਾ ਹੈ, ਉਹ ਅਪਣਾ ਜਨਮ ਦਿਨ 4 ਸਾਲ ਬਾਅਦ ਹੀ ਮਨਾ ਸਕਦੇ ਹਨ। ਇਸ ਦੇ ਨਾਲ ਹੀ ਚੀਨ ਦਾ ਲੀਪ ਈਅਰ 3 ਸਾਲ ਦਾ ਹੁੰਦਾ ਹੈ।