ਗਣਤੰਤਰ ਦਿਵਸ ‘ਤੇ ਭਾਰਤ ਨਹੀਂ ਆਉਣਗੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਜਾਣੋ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲਿਆ ਫ਼ੈਸਲਾ...

Boris Johnson

ਨਵੀਂ ਦਿੱਲੀ: ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬੋਰਿਸ ਜਾਨਸ਼ਨ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਬ੍ਰਿਟੇਨ ‘ਚ ਕੋਰੋਨਾ ਦੇ ਨਵੇਂ ਸਟ੍ਰੇਨ ਆਉਣ ਤੋਂ ਬਾਅਦ ਹੀ ਜਾਨਸ਼ਨ ਦੇ ਭਾਰਤ ਦੌਰੇ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸੀ।

ਦੱਸ ਦਈਏ ਕਿ ਭਾਰਤ ਨੇ ਗਣਤੰਤਰ ਦਿਵਸ ਦੇ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸ਼ਨ ਨੂੰ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸੱਦਾ ਭੇਜਿਆ ਗਿਆ ਸੀ। ਜਿਸ ਨੂੰ ਜਾਨਸ਼ਨ ਨੇ ਦਸੰਬਰ ਮਹੀਨੇ ‘ਚ ਕਬੂਲ ਕਰ ਲਿਆ ਸੀ। ਬ੍ਰਿਟੇਨ ਦੇ ਹਵਾਲੇ ਨੇ ਇਹ ਜਾਣਕਾਰੀ ਦਿੱਤੀ ਹੈ।