24 ਦਸੰਬਰ ਤੋਂ 3 ਜਨਵਰੀ ਤੱਕ ਵਿਦੇਸ਼ ਤੋਂ ਆਉਣ ਵਾਲੇ 124 ਯਾਤਰੀਆਂ ਵਿਚੋਂ ਮਿਲੇ 11 ਤਰ੍ਹਾਂ ਦੇ ਕੋਰੋਨਾ ਵੇਰੀਐਂਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

11 Covid Variants Found In 124 International Passengers In 11 Days

 

ਨਵੀਂ ਦਿੱਲੀ: ਭਾਰਤ ਵਿਚ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਅੰਤਰਰਾਸ਼ਟਰੀ ਯਾਤਰੀਆਂ ਦੀ ਸਕ੍ਰੀਨਿੰਗ ਦੌਰਾਨ ਓਮੀਕ੍ਰੋਨ ਦੇ 11 ਉਪ-ਰੂਪ ਮਿਲੇ ਹਨ, ਹਾਲਾਂਕਿ ਇਹ ਸਾਰੇ ਉਪ-ਰੂਪ ਭਾਰਤ ਵਿਚ ਪਹਿਲਾਂ ਹੀ ਮੌਜੂਦ ਹਨ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕਾਂਝਵਾਲਾ ਹਾਦਸਾ: ਮੁਲਜ਼ਮਾਂ ਨੂੰ ‘ਬਚਾਉਣ ਦੀ ਕੋਸ਼ਿਸ਼’ ਕਰ ਰਹੇ ਦੋ ਵਿਅਕਤੀਆਂ ਦੀ ਭਾਲ ਵਿਚ ਜੁਟੀ ਪੁਲਿਸ

ਉਹਨਾਂ ਦੱਸਿਆ ਕਿ ਇਸ ਮਿਆਦ ਦੌਰਾਨ ਕੁੱਲ 19,227 ਅੰਤਰਰਾਸ਼ਟਰੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 124 ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਅਤੇ ਇਹਨਾਂ ਸਾਰਿਆਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ।

ਇਹ ਵੀ ਪੜ੍ਹੋ: 300 ਅਵਾਰਾ ਕੁੱਤਿਆਂ ਦੀ ਮਸੀਹਾ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ, MCD ਦੀ ਕਾਰਵਾਈ ’ਤੇ ਲਗਾਈ ਰੋਕ

ਸੂਤਰਾਂ ਨੇ ਦੱਸਿਆ ਕਿ 124 ਸੰਕਰਮਿਤਾਂ ਦੇ ਨਮੂਨੇ ਜੈਨੇਟਿਕ ਸੀਕਵੈਂਸਿੰਗ ਲਈ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 40 ਦੇ ਨਤੀਜੇ ਆ ਗਏ ਹਨ। ਉਹਨਾਂ ਦੱਸਿਆ ਕਿ 14 ਨਮੂਨਿਆਂ ਵਿਚ XBB.1 ਸਮੇਤ XBB ਸਬ-ਟਾਈਪ ਪਾਇਆ ਗਿਆ ਹੈ ਜਦਕਿ ਇਕ ਨਮੂਨੇ ਵਿਚ BF 7.4.1 ਸਬ-ਟਾਈਪ ਦੀ ਲਾਗ ਪਾਈ ਗਈ ਹੈ।

ਇਹ ਵੀ ਪੜ੍ਹੋ: ਹਲਦਵਾਨੀ 'ਚ ਨਹੀਂ ਚੱਲੇਗਾ ਬੁਲਡੋਜ਼ਰ, ਸੁਪਰੀਮ ਕੋਰਟ ਨੇ ਫੈਸਲੇ ’ਤੇ ਲਗਾਈ ਰੋਕ

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਨਾਗਰਿਕਾਂ ਨੂੰ ਬੇਲੋੜਾ ਘਬਰਾਉਣ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਸੁਚੇਤ ਰਹਿਣ ਲਈ ਕਿਹਾ ਹੈ।