ਛੇੜਖਾਨੀ ਦੇ ਇਲਜ਼ਾਮ 'ਚ ਬੀਐਚਯ ਦੇ ਸਹਾਇਕ ਪ੍ਰੋਫੈਸਰ ਨਾਲ ਕੁੱਟਮਾਰ
ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਸਹਾਇਕ ਪ੍ਰੋਫੈਸਰ ਮਨੋਜ ਵਰਮਾ ਨੇ ਇਕ ਸੀਨੀਅਰ ਪ੍ਰੋਫੈਸਰ ਅਤੇ ਵਿਦਿਆਰਥੀ ਦੀ ਫੋਟੋ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਵਾਰਾਣਸੀ : ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਮਾਜਸ਼ਾਸਤਰ ਵਿਭਾਗ ਵਿਚ ਇਕ ਸਹਾਇਕ ਪ੍ਰੋਫੈਸਰ 'ਤੇ ਛੇੜਖਾਨੀ ਦਾ ਇਲਜ਼ਾਮ ਲਗਣ 'ਤੇ ਵਿਦਿਆਰਥੀਆਂ ਨੇ ਵਿਵਾਦ ਕੀਤਾ। ਇਲਜ਼ਾਮ ਇਹ ਹੈ ਕਿ ਵਿਦਿਆਰਥੀਆਂ ਦੀ ਭੀੜ ਵਿਚ ਸ਼ਾਮਲ ਕੁੱਝ ਸ਼ਰਾਰਤੀ ਅਨਸਰਾਂ ਨੇ ਪ੍ਰੋਫੈਸਰ ਨਾਲ ਕੁੱਟਮਾਰ ਵੀ ਕੀਤੀ ਹੈ। ਜਿਸ ਨਾਲ ਉਹ ਗੰਭੀਰ ਤੌਰ 'ਤੇ ਜਖ਼ਮੀ ਹੋ ਗਏ ਹਨ। ਉਹਨਾਂ ਨੂੰ ਬੀਐਚਯੂ ਦੇ ਟ੍ਰਾਮਾ ਸੈਂਟਰ ਵਿਖੇ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲੰਕਾ ਥਾਣੇ ਵਿਚ ਕੋਈ ਸੂਚਨਾ ਨਹੀਂ ਦਿਤੀ ਗਈ ਹੈ। ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਸਹਾਇਕ ਪ੍ਰੋਫੈਸਰ ਮਨੋਜ ਵਰਮਾ ਨੇ ਇਕ ਸੀਨੀਅਰ ਪ੍ਰੋਫੈਸਰ ਅਤੇ ਵਿਦਿਆਰਥੀ ਦੀ ਫੋਟੋ ਫੇਸਬੁਕ 'ਤੇ ਸਾਂਝੀ ਕਰ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਪ੍ਰੋਫੈਸਰ ਮਨੋਜ ਆਈਟੀ ਵਿਭਾਗ ਦੀ ਲੜਕੀਆਂ ਨਾਲ ਗਲਤ ਵਤੀਰਾ ਕਰਦੇ ਹਨ
ਅਤੇ ਵਿਰੋਧ ਕਰਨ 'ਤੇ ਉਹਨਾਂ ਨੂੰ ਬਦਨਾਲ ਕਰਨ ਦੀ ਧਮਕੀ ਦਿਤੀ ਜਾਂਦੀ ਹੈ। ਇਸ 'ਤੇ ਭੜਕੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਕਲਾਸ ਦੌਰਾਨ ਪ੍ਰੋਫੈਸਰ ਮਨੋਜ ਨਾਲ ਕੁੱਟਮਾਰ ਕੀਤੀ। ਇਸ ਸਬੰਧ ਵਿਚ ਲੰਕਾ ਥਾਣੇ ਦੇ ਇੰਸਪੈਕਟਰ ਭਾਰਤ ਭੂਸ਼ਣ ਤਿਵਾੜੀ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਬੀਐਚਯੂ ਪ੍ਰਸ਼ਾਸਨ ਵੱਲੋਂ ਕੋਈ ਸੂਚਨਾ ਜਾਂ ਬਿਆਨ ਨਹੀਂ ਦਿਤਾ ਗਿਆ। ਪੁਲਿਸ ਨੂੰ ਬਿਆਨ ਮਿਲਣਗੇ ਤਾਂ ਮਾਮਲਾ ਦਾਖਲ ਕੀਤਾ ਜਾਵੇਗਾ।
ਦੂਜੇ ਪਾਸੇ ਪੀੜਤ ਪ੍ਰੋਫੈਸਰ ਮਨੋਜ ਵਰਮਾ ਨੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਅਰਵਿੰਦ ਕੁਮਾਰ ਜੋਸ਼ੀ ਤੇ ਦਲਿਤ ਸ਼ੋਸ਼ਣ ਅਤੇ ਹਮਲਾ ਕਰਵਾਉਣ ਦੀ ਸਾਜਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਪ੍ਰੋਫੈਸਰ ਅਰਵਿੰਦ ਕੁਮਾਰ ਜੋਸ਼ੀ ਐਸਐਸਡਬਲਊ ਦਾ ਇਕ ਟੂਰ ਲੈ ਕੇ ਬਾਹਰ ਗਏ ਸਨ। ਉਸ ਵੇਲ੍ਹੇ ਸਮੁੰਦਰ ਵਿਚ ਨਹਾਂਉਦੇ ਹੋਏ ਇਕ ਵਿਦਿਆਰਥਨ ਦੇ ਨਾਲ ਉਹਨਾਂ
ਦੀ ਤਸਵੀਰ ਫੇਸਬੁਕ 'ਤੇ ਵਾਇਰਲ ਹੋਈ ਸੀ। ਜਿਸ ਨੂੰ ਮੈਂ ਉਸ ਵੇਲ੍ਹੇ ਸਾਂਝਾ ਕੀਤਾ ਸੀ। ਉਸੇ ਵੇਲ੍ਹੇ ਤੋਂ ਅਰਵਿੰਦ ਕੁਮਾਰ ਜੋਸ਼ੀ ਮੇਰੇ ਨਾਲ ਚਿੜੇ ਹੋਏ ਹਨ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਮੇਰੇ ਵਿਰੁਧ ਸਾਜਸ਼ ਕਰ ਰਹੇ ਹਨ। ਮਨੋਜ ਮੁਤਾਬਕ ਮੈਨੂੰ ਕੁੱਟਣ ਵਲੇ ਮੁੰਡੇ ਉਹਨਾਂ ਦੇ ਚੈਂਬਰ ਵਿਚ ਸਨ। ਫਿਰ ਮੇਰੇ ਕਮਰੇ ਵਿਚ ਆਉਂਦੇ ਹਨ, ਮੇਰੇ ਨਾਲ ਝਗੜਾ ਕਰਦੇ ਹਨ ਅਤੇ ਕੁੱਟਣਾ ਸ਼ੁਰੂ ਕਰ ਦਿੰਦੇ ਹਨ।
ਉਹਨਾਂ ਦੋਸ਼ੀਆਂ ਵਿਰੁਧ ਕੁੱਟਮਾਰ ਦੀ ਤੁਰਤ ਕਾਰਵਾਈ ਦੀ ਮੰਗ ਵੀ ਕੀਤੀ। ਚੀਫ ਪ੍ਰੋਕਟਰ ਪ੍ਰੋਫੈਸਰ ਰੋਆਇਨਾ ਸਿੰਘ ਨੇ ਕਿਹਾ ਕਿ ਇਸ ਸਬੰਧੀ ਬੀਐਚਯੂ ਦੇ ਉਪ ਕੁਲਪਤੀ ਨੇ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਰੀਪੋਰਟ ਇਕ ਹਫਤੇ ਅੰਦਰ ਸੌਂਪੇਗੀ।