ਬਦਮਾਸ਼ਾਂ ਨੇ ਦਿੱਲੀ ਪੁਲਿਸ ASI ਨਾਲ ਕੀਤੀ ਕੁੱਟਮਾਰ, ਦੋਸ਼ੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਵਿਚ ਸੋਮਵਾਰ ਨੂੰ ਇਕ ਪੁਲਿਸ ਅਧਿਕਾਰੀ ਨੂੰ ਰੋਡ ਰੇਜ....

Delhi Police

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਚ ਸੋਮਵਾਰ ਨੂੰ ਇਕ ਪੁਲਿਸ ਅਧਿਕਾਰੀ ਨੂੰ ਰੋਡ ਰੇਜ ਦਾ ਸ਼ਿਕਾਰ ਹੋਣਾ ਪਿਆ। ਰਿਪੋਰਟਸ ਦੇ ਮੁਤਾਬਕ ਦੁਆਰਕਾ ਜ਼ਿਲ੍ਹੇ ਦੇ ਬਾਬੇ ਹਰੀਦਾਸ ਨਗਰ ਵਿਚ ਰੋਡ ਰੇਜ ਦੇ ਇਕ ਸ਼ੱਕੀ ਮਾਮਲੇ ਵਿਚ ਦਿੱਲੀ ਪੁਲਿਸ ਦੇ ਇਕ ਸਹਾਇਕ ਸਬ-ਇੰਸਪੈਕਟਰ (ASI) ਉਤੇ ਹਮਲਾ ਕੀਤਾ ਗਿਆ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਹਰੀਦਾਸ ਪੁਲਿਸ ਥਾਣੇ ਵਿਚ ਤੈਨਾਤ 47 ਸਾਲ ਦਾ ASI ਕ੍ਰਿਸ਼ਣ ਲਾਲ ਦੁਆਰਕਾ ਸੈਕਟਰ 14 ਮੈਟਰੋ ਸਟੈਸ਼ਨ ਦੇ ਕੋਲ ਅਪਣੇ ਬੱਚਿਆਂ ਦਾ ਇੰਤਜਾਰ ਕਰ ਰਹੇ ਸਨ। ਇਸ ਦੌਰਾਨ ਇਕ ਕੈਬ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ।

ਪੁਲਿਸ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਲਾਲ ਅਪਣੀ ਕਾਰ ਤੋਂ ਬਾਹਰ ਨਿਕਲੇ ਅਤੇ ਇਸ ਦਾ ਵਿਰੋਧ ਜਤਾਉਣ ਲਈ ਡਰਾਇਵਰ ਦੇ ਕੋਲ ਗਏ। ਉਨ੍ਹਾਂ ਨੇ ਦੇਖਿਆ ਕਿ ਡਰਾਇਵਰ ਅਪਣੇ ਇਕ ਸਾਥੀ ਦੇ ਨਾਲ ਸ਼ਰਾਬ ਪੀ ਰਿਹਾ ਸੀ। ਇਸ ਤੋਂ ਬਾਅਦ ਲਾਲ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੋਨਾਂ ਦੋਸ਼ੀਆਂ ਨੂੰ ਫੜੇ ਰੱਖਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਵਿਚ ਦੋਸ਼ੀਆਂ ਨੇ ਅਪਣੇ ਸਾਥੀਆਂ ਨੂੰ ਫੋਨ ਕਰ ਕੇ ਸੱਦ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ASI ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿਤੀ। PCR ਵੈਨ ਘਟਨਾ ਜਗ੍ਹਾ ਉਤੇ ਪਹੁੰਚੀ ਅਤੇ ਹਲਾਤ ਨੂੰ ਕਾਬੂ ਵਿਚ ਕੀਤਾ।

ਅਧਿਕਾਰੀ ਨੇ ਦੱਸਿਆ ਕਿ ਜਖ਼ਮੀ ASI ਨੂੰ ਕੋਲ  ਦੇ ਹਸਪਤਾਲ ਲੈ ਜਾਇਆ ਗਿਆ। ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਗਣੇਸ਼ ਚੌਹਾਨ ਉਸ ਦੇ ਪੁੱਤਰ ਜਤਿੰਦਰ ਅਤੇ ਉਨ੍ਹਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਟੈਕਸੀ ਵੀ ਜਬਤ ਕਰ ਲਈ ਗਈ ਹੈ ਅਤੇ ਹੋਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।