ਪੀਐਮ ਮੋਦੀ ਦੀ ਕਿਸ ਗੱਲ ‘ਤੇ ਮਹਿਬੂਬਾ ਮੁਫ਼ਤੀ ਤੇ ਉਮਰ ਅਬਦੁੱਲਾ ਨੇ ਉਡਾਇਆ ਮਜਾਕ, ਜਾਣੋਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਜੰਮੂ-ਕਸ਼ਮੀਰ ਦੌਰੇ ਦੇ ਦੌਰਾਨ ਐਤਵਾਰ ਨੂੰ ਸ਼੍ਰੀਨਗਰ ਦੀ ਡਲ ਝੀਲ ਦੀ ਸੈਰ....

PM Modi

ਸ਼੍ਰੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਜੰਮੂ-ਕਸ਼ਮੀਰ ਦੌਰੇ ਦੇ ਦੌਰਾਨ ਐਤਵਾਰ ਨੂੰ ਸ਼੍ਰੀਨਗਰ ਦੀ ਡਲ ਝੀਲ ਦੀ ਸੈਰ ਕੀਤੀ। ਪੀਐਮ ਮੋਦੀ  ਸਭ ਤੋਂ ਪਹਿਲਾਂ ਲੇਹ ਵਿਚ ਰੁਕੇ। ਜਿਥੇ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕੁੱਝ ਸਿੱਖਿਅਕ ਅਤੇ ਪਾਵਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਜੰਮੂ ਚਲੇ ਗਏ। ਜਿਥੇ ਉਨ੍ਹਾਂ ਨੇ ਕਈ ਸਿੱਖਿਅਕ ਅਤੇ ਇੰਫਰਾਸਟਰਕਚਰ ਪ੍ਰੋਜੈਕਟ ਲਾਂਚ ਕੀਤੇ। ਇਸ ਤੋਂ ਬਾਅਦ ਸਭ ਤੋਂ ਅਖੀਰ ਵਿਚ ਉਹ ਸ਼੍ਰੀਨਗਰ ਗਏ। ਜਿਥੇ ਉਨ੍ਹਾਂ ਨੇ ਕਈ ਪ੍ਰੋਜੇਕਟਾਂ ਦਾ ਉਦਘਾਟਨ ਕੀਤਾ।

ਇਸ ਦੌਰਾਨ ਉਹ ਕੁਝ ਦੇਰ ਦੇ ਲਈ ਡਲ ਝੀਲ ਉਤੇ ਵੀ ਰੁਕੇ। ਸੂਤਰਾਂ ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ। ਜਿਸ ਵਿਚ ਪੀਐਮ ਮੋਦੀ ਡਲ ਝੀਲ ਦੀ ਸੈਰ ਕਰਦੇ ਹੋਏ ਦਿਖ ਰਹੇ ਹਨ। ਕਿਸ਼ਤੀ ਉਤੇ ਸੈਰ ਦੇ ਦੌਰਾਨ ਉਹ ਹੱਥ ਹਿਲਾ ਰਹੇ ਸਨ। ਡਲ ਝੀਲ ਵਿਚ ਸੈਰ ਕਰਦੇ ਹੋਏ ਪੀਐਮ ਮੋਦੀ ਦੇ ਹੱਥ ਹਿਲਾਉਣ ਉਤੇ ਜੰਮੂ- ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹੋਰ ਵਿਰੋਧੀ ਦਲਾਂ ਦੇ ਨਾਲ ਮਿਲ ਕੇ ਉਨ੍ਹਾਂ ਦਾ ਮਜਾਕ ਉਡਾਇਆ। ਉਨ੍ਹਾਂ ਨੇ ਕਿਹਾ ਕਿ ਉਹ ਕਸ਼ਮੀਰ ਵਿਚ ਕਾਲਪਨਿਕ ਦੋਸਤਾਂ ਦੇ ਵੱਲ ਹੱਥ ਹਿਲਾ ਕੇ ਉਨ੍ਹਾਂ ਨੂੰ ਨਮਸਕਾਰ ਕਰ ਰਹੇ ਹਨ।

ਨੈਸ਼ਨਲ ਕਾਂਨਫਰੰਸ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਹੋ ਹੀ ਨਹੀਂ ਸਕਦਾ ਕਿ ਪੀਐਮ ਮੋਦੀ ਡਲ ਝੀਲ ਦੇ ਵੱਲ ਹੱਥ ਹਿਲਾਉਣਗੇ। ਉਥੇ ਹੀ ਕਾਂਗਰਸ ਨੇਤਾ ਸਲਮਾਨ ਨਿਜਾਮੀ ਨੇ ਪੀਐਮ ਮੋਦੀ ਦੀ ਡਲ ਝੀਲ ਦੀ ਸੈਰ ਦੀ ਇਕ ਤਸਵੀਰ ਸੋਸ਼ਲ ਮੀਡੀਆ ਉਤ ਸਾਂਝੀ ਕੀਤੀ ਹੈ ਅਤੇ ਉਸ ਦੇ ਨਾਲ ਲਿਖਿਆ ਹੈ ਪਹਾੜਾਂ ਦੇ ਵੱਲ ਹੱਥ ਹਿਲਾਉਦੇ ਹੋਏ। ਦੱਸ ਦਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼੍ਰੀਨਗਰ ਦੌਰੇ ਦੇ ਵਿਰੁਧ ਵੱਖਵਾਦੀਆਂ ਨੇ ਪੂਰੀ ਤਰ੍ਹਾਂ ਨਾਲ ਬੰਦ ਦਾ ਐਲਾਨ ਕੀਤਾ ਸੀ।