ਰਾਮ ਮੰਦਰ ਨੂੰ ਲੈ ਪੀਐਮ ਮੋਦੀ ਨੇ ਲੋਕ ਸਭਾ ਤੋਂ ਕੀਤਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਕੈਬਨਿਟ ਵਲੋਂ ਅੱਜ ਰਾਮ ਮੰਦਰ ਟਰੱਸਟ ਨੂੰ ਮੰਜ਼ੂਰੀ ਮਿਲ ਗਈ ਹੈ...

Pm Modi

ਨਵੀਂ ਦਿੱਲੀ: ਮੋਦੀ ਕੈਬਨਿਟ ਵਲੋਂ ਅੱਜ ਰਾਮ ਮੰਦਰ ਟਰੱਸਟ ਨੂੰ ਮੰਜ਼ੂਰੀ ਮਿਲ ਗਈ ਹੈ। ਸੰਸਦ ਵਿੱਚ ਪੀਐਮ ਨਰਿੰਦਰ ਮੋਦੀ ਨੇ ਦੱਸਿਆ ਕਿ ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਦੇ ਗਠਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਦੀ ਬੈਠਕ ਵਿੱਚ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਕਿਹਾ ਕਿ 67.03 ਏਕੜ ਜ਼ਮੀਨ ਟਰੱਸਟ ਨੂੰ ਦਿੱਤੀ ਜਾਵੇਗੀ।

ਪੀਐਮ ਮੋਦੀ ਨੇ ਕਿਹਾ, ਭਗਵਾਨ ਸ਼੍ਰੀ ਰਾਮ ਦੇ ਸਥਾਨ ‘ਤੇ ਸ਼ਾਨਦਾਰ ਰਾਮ ਮੰਦਰ ਉਸਾਰੀ ਲਈ ਟਰੱਸਟ ਪੂਰੇ ਤੌਰ ‘ਤੇ ਆਥਰਾਇਜਡ ਹੋਵੇਗਾ, ਨਾਲ ਹੀ ਉਨ੍ਹਾਂ ਨੇ ਕਿਹਾ, ਸੁੰਨੀ ਵਕਫ ਬੋਰਡ ਨੂੰ 5 ਏਕੜ ਜ਼ਮੀਨ ਦੇਣ ਲਈ ਯੂਪੀ ਸਰਕਾਰ ਵਲੋਂ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ‘ਤੇ ਕੰਮ ਤੇਜ ਕਰ ਦਿੱਤਾ ਹੈ। ਲੋਕ ਸਭਾ ‘ਚ ਪੀਐਮ ਮੋਦੀ ਨੇ ਕਿਹਾ, ਸਾਰੇ ਧਰਮਾਂ ਦੇ ਲੋਕ ਇੱਕ ਹਨ।

ਉਨ੍ਹਾਂ ਨੇ ਕਿਹਾ, ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਸਾਰੇ ਲੋਕ ਇੱਕ ਆਵਾਜ਼ ਵਿੱਚ ਆਪਣੀ ਸਲਾਹ ਦਿਓ। ਪੀਏਮ ਮੋਦੀ ਨੇ ਕਿਹਾ,  ਅਯੋਧਿਆ ‘ਚ ਰਾਮ ਜਨਮ ਸਥਾਨ ਨਾਲ ਜੁੜਿਆ ਹੈ। ਕੋਰਟ ਦੇ ਫੈਸਲੇ ਦੇ ਮੁਤਾਬਕ ਉਸ ‘ਤੇ ਰਾਮਲਲਾ ਦਾ ਅਧਿਕਾਰ ਹੈ। ਕੈਬਨਿਟ ਦੀ ਬੈਠਕ ਵਿੱਚ ਇੱਕ ਖਾਸ ਫੈਸਲਾ ਲਿਆ ਗਿਆ। ਰਾਮ ਜਨਮ ਸਥਾਨ ‘ਚ ਮੰਦਿਰ ਦੀ ਉਸਾਰੀ ਲਈ ਯੋਜਨਾ ਤਿਆਰ ਕੀਤੀ ਹੈ।

ਉਨ੍ਹਾਂ ਨੇ ਕਿਹਾ, ਸ਼੍ਰੀ ਰਾਮ ਜਨਮ ਸਥਾਨ ਟਰੱਸਟ ਲਈ ਪ੍ਰਸਤਾਵ ਪਾਸ ਕੀਤਾ ਗਿਆ ਹੈ। ਉੱਥੇ ਸ਼ਾਨਦਾਰ ਅਤੇ ਸੁੰਦਰ ਮੰਦਿਰ ਬਣੇਗਾ। ਅਯੋਧਿਆ ਵਿੱਚ 5 ਏਕੜ ਜ਼ਮੀਨ ਸੁੰਨੀ ਵਕਫ ਬੋਰਡ ਨੂੰ ਦਿੱਤੀ ਜਾਵੇਗੀ। ਸਰਕਾਰ ਨੇ ਇੱਕ ਹੋਰ ਫੈਸਲਾ ਕੀਤਾ ਹੈ। ਰਾਮ ਜਨਮ ਸਥਾਨ ਤੀਰਥ ਖੇਤਰ ਨੂੰ ਕਰੀਬ 67 ਏਕੜ ਜ਼ਮੀਨ ਦਿੱਤੀ ਜਾਵੇਗੀ। ਸੁਪ੍ਰੀਮ ਕੋਰਟ ਦੇ ਫੈਸਲੇ ਦੇ 87 ਦਿਨ ਬਾਅਦ ਇਸਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ।

ਸੂਤਰਾਂ ਮੁਤਾਬਕ, ਇਸ ਟਰੱਸਟ ਵਿੱਚ ਮਹੰਤ ਨਾਚ ਗੋਪਾਲ ਦਾਸ ਨੂੰ ਵੱਡੀ ਜ਼ਿੰਮੇਦਾਰੀ ਮਿਲ ਸਕਦੀ ਹੈ। ਰਾਮ ਮੰਦਿਰ ਟਰੱਸਟ ਵਿੱਚ ਦਗੰਬਰ ਅਖਾੜਾ, ਨਿਰਮੋਹੀ ਅਖਾੜਾ ਅਤੇ ਰਾਮਲਲਾ ਵਿਰਾਜਮਾਨ ਤਿੰਨਾਂ ਵਲੋਂ ਇੱਕ-ਇੱਕ ਮੈਂਬਰ ਨੂੰ ਸ਼ਾਮਿਲ ਕੀਤਾ ਜਾਵੇਗਾ।