ਓਡੀਸ਼ਾ 'ਚ ਗੈਸ ਪਾਈਪਲਾਈਨ ਵਿਛਾਉਂਦੇ ਸਮੇਂ ਧਮਾਕਾ, 2 ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਲੋਕ ਜ਼ਖਮੀ

photo

 

ਓਡੀਸ਼ਾ: ਓਡੀਸ਼ਾ ਦੇ ਨਯਾਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਸੁਨਾਲਾਟੀ 'ਚ ਗੈਸ ਪਾਈਪ ਲਾਈਨ ਵਿਛਾਉਂਦੇ ਸਮੇਂ ਧਮਾਕਾ ਹੋ ਗਿਆ। ਇਸ ਧਮਾਕੇ 'ਚ 2 ਮਜ਼ਦੂਰਾਂ ਦੀ ਮੌਤ ਹੋ ਗਈ। ਉਥੇ ਤਿੰਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਵਿਜੇ ਗਾਂਗੁਲੀ ਅਤੇ ਸੋਨੂੰ ਵਜੋਂ ਹੋਈ ਹੈ। ਇਹ ਦੋਵੇਂ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਜ਼ਖਮੀ ਹੋਏ ਮਜ਼ਦੂਰ ਵੀ ਕਿਸੇ ਹੋਰ ਸੂਬੇ ਦੇ ਵਸਨੀਕ ਹਨ।

ਇਹ ਵੀ ਪੜ੍ਹੋ:ਸਰਵਿਸ ਰਿਵਾਲਵਰ ਸਾਫ਼ ਕਰਦਿਆਂ ਟਰੈਫਿਕ ਸਬ-ਇੰਸਪੈਕਟਰ ਦੇ ਮੂੰਹ 'ਤੇ ਲੱਗੀ ਗੋਲੀ 

ਜਾਣਕਾਰੀ ਅਨੁਸਾਰ ਜਦੋਂ ਇਹ ਮਜ਼ਦੂਰ ਗੈਸ ਪਾਈਪ ਲਾਈਨ ਦੀ ਸਫ਼ਾਈ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕੰਪ੍ਰੈਸ਼ਰ ਮਸ਼ੀਨ 'ਚ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਉੱਥੇ ਮੌਜੂਦ ਸਾਰੇ ਪੰਜ ਮਜ਼ਦੂਰ ਜ਼ਖਮੀ ਹੋ ਗਏ। ਪੰਜਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ:ਕਈ ਬੀਮਾਰੀਆਂ ਨੂੰ ਦੂਰ ਕਰਦੈ ਗਾਂ ਦਾ ਘਿਉ 

ਇਕ ਮਜ਼ਦੂਰ ਨੇ ਦੱਸਿਆ, ''ਅਸੀਂ ਪਾਈਪ ਖੋਲ੍ਹ ਰਹੇ ਸੀ ਤਾਂ ਕਿ ਪਾਈਪ 'ਚ ਪ੍ਰੈਸ਼ਰ ਘੱਟ ਹੋ ਸਕੇ ਪਰ ਪਾਈਪ 'ਚ ਚਿੱਕੜ ਫਸ ਜਾਣ ਕਾਰਨ ਧਮਾਕਾ ਹੋ ਗਿਆ।'' ਜ਼ਖਮੀਆਂ ਦਾ ਨਯਾਗੜ੍ਹ ਮੈਡੀਕਲ ਸੈਂਟਰ 'ਚ ਇਲਾਜ ਚੱਲ ਰਿਹਾ ਹੈ।