ਅਫਜ਼ਲ ਗੁਰੂ ਦਾ ਬੇਟਾ ਆਧਾਰ ਕਾਰਡ ਬਣਨ ਤੇ ਮਾਣ ਮਹਿਸੂਸ ਕਰ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਵਿਚ ਹੋਏ ਹਮਲੇ ਦੇ ਮਾਸਟਰ ਮਾਈਡ ਅਫਜ਼ਲ ਗੁਰੂ ਦੇ ਬੇਟੇ ਗਾਲਿਬ ਨੂੰ ਆਧਾਰ ਕਾਰਡ ਮਿਲਣ ਤੇ ਮਾਣ ਮਹਿਸੂਸ ਹੋ ਰਿਹਾ ਹੈ। ਸੰਸਦ ਵਿਚ ਹੋਏ....

Afzal Guru's son Galib

ਸ਼੍ਰੀਨਗਰ- ਸੰਸਦ ਵਿਚ ਹੋਏ ਹਮਲੇ ਦੇ ਮਾਸਟਰ ਮਾਈਡ ਅਫਜ਼ਲ ਗੁਰੂ ਦੇ ਬੇਟੇ ਗਾਲਿਬ ਨੂੰ ਆਧਾਰ ਕਾਰਡ ਮਿਲਣ ਤੇ ਮਾਣ ਮਹਿਸੂਸ ਹੋ ਰਿਹਾ ਹੈ। ਸੰਸਦ ਵਿਚ ਹੋਏ ਹਮਲੇ ਦਾ ਦੋਸ਼ੀ ਕਰਾਰ ਕਰ ਦੇਣ ਤੋਂ ਬਾਅਦ ਅਫਜ਼ਲ ਨੂੰ ਫਾਂਸੀ ਦੇ ਦਿੱਤੀ ਗਈ ਸੀ। 18 ਸਾਲ ਦੇ ਗਾਲਿਬ ਨੇ ਕਿਹਾ, ਕਿ ਹੁਣ ਮੇਰੇ ਕੋਲ ਦਿਖਾਉਣ ਲਈ ਇਕ ਕਾਰਡ ਤਾਂ ਹੈ। ਮੈਂ ਬਹੁਤ ਖੁਸ਼ ਹਾਂ।‘ ਗੁਲਸ਼ਨਬਾਅਦ ਦੀਆਂ ਪਹਾੜੀਆਂ ‘ਤੇ ਉਹ ਆਪਣੇ ਨਾਨਾ ਗੁਲਾਮ ਮੁਹੰਮਦ ਅਤੇ ਮਾਂ ਤਬਾਸੁਮ ਦੇ ਨਾਲ ਰਹਿੰਦਾ ਹੈਂ। ਗੁਰੂ ਦੇ ਬੇਟੇ ਦਾ ਕਹਿਣਾ ਹੈ ਕਿ ਹੁਣ ਉਸ ਕੋਲ ਭਾਰਤੀ ਪਾਸਪੋਰਟ ਵੀ ਹੋਣਾ ਚਾਹੀਦਾ ਹੈ।

ਉਸਨੇ ਕਿਹਾ ਕਿ ਜਦੋਂ ਮੇਰੇ ਕੋਲ ਭਾਰਤੀ ਪਾਸਪੋਰਟ ਹੋਵੇਗਾ ਤਦ ਮੈਂ ਭਾਰਤ ਦਾ ਮਾਣਮੱਤਾ ਨਾਗਰਿਕ ਮਹਿਸੂਸ ਕਰੂਗਾਂ। ਗਾਲਿਬ ਨੇ ਦੱਸਿਆ ਕਿ ਹੁਣ ਉਸ ਲਈ ਵਿਦੇਸ਼ ਵਿਚ ਪੜ੍ਹਾਈ ਕਰਨੀ ਆਸਾਨ ਹੋ ਗਈ ਹੈ। ਉਹ ਇਸ ਵੇਲੇ 5 ਮਈ ਨੂੰ ਹੋਣ ਵਾਲੀ ਮੈਡੀਕਲ ਜਾਂਚ ਪ੍ਰੀਖਿਆ ਲਈ ਤਿਆਰੀ ਕਰ ਰਹੇ ਹਨ। ਉਹ ਭਾਰਤ ਦੇ ਮੈਡੀਕਲ ਕਾਲਜ ਵਿਚ ਪੜ੍ਹਾਈ ਕਰਨਾ ਚਾਹੁੰਦੇ ਹਨ। ਗਾਲਿਬ ਨੇ ਕਿਹਾ, ‘ਜੇ ਮੈਂ ਇੱਥੇ ਪ੍ਰੀਖਿਆ ਨਹੀਂ ਪਾਸ ਕਰ ਸਕਿਆ ਤਾਂ ਫਿਰ ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ। ਤੁਰਕੀ ਦਾ ਕਾਲਜ ਮੈਨੂੰ ਬਾਅ ਵਿਚ ਸਕਾਲਰਸ਼ਿਪ ਦੇ ਸਕਦਾ ਹੈ।‘

ਉਹਨਾਂ ਨੇ ਕਿਹਾ ਕਿ ਮੈਂ ਸਿਰਫ਼ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਰਿਹਾ ਹਾਂ। ਮਾਂ ਤਬਾਸੁਮ ਦੇ ਵੱਲ ਦੇਖਦੇ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਅਤੀਤ ਵਿਚ ਹੋਈਆ ਗਲਤੀਆਂ ਤੋਂ ਸਿੱਖਦੇ ਹਾਂ। ਮੇਰੇ ਪਿਤਾ ਆਪਣਾ ਮੈਡੀਕਲ ਕਰੀਅਰ ਅੱਗੇ ਨਹੀਂ ਵਧਾ ਸਕੇ। ਮੈਂ ਇਸਨੂੰ ਪੂਰਾ ਕਰਨਾ ਚਾਹੁੰਦਾ ਹਾਂ। ਗਾਲਿਬ ਨੇ ਆਪਣੀ ਮਾਂ ਨੂੰ ਉਸ ਅਤਿਵਾਦੀ ਸੰਗਠਨਾਂ ਤੋਂ ਬਚਾਉਣ ਦਾ ਕ੍ਰੈਡਿਟ ਦਿੱਤਾ ਅਤੇ ਖਾਸ ਤੌਰ ਤੇ ਉਨ੍ਹਾਂ ਪਾਕਿਸਤਾਨੀਆਂ ਤੋਂ ਜੋ ਉਸਦੀ ਭਰਤੀ ਕਰਨਾ ਚਾਹੁੰਦੇ ਸਨ। ਗਾਲਿਬ  ਦੇ ਪਿਤਾ ਨੂੰ ਸੰਸਦ ਵਿਚ ਹੋਏ ਹਮਲੇ ਦੇ ਦੋਸ਼ ਵਿਚ ਫਾਂਸੀ ਦੇ ਦਿਤੀ ਗਈ ਸੀ। 

ਕਸ਼ਮੀਰ  ਵਿਚ ਅਤਿਵਾਦੀ ਸੰਗਠਨਾਂ ਨੇ ਉਸਦੀ ਫ਼ਾਂਸੀ ਦੇ ਵਿਰੋਧ ਵਿਚ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਹਥਿਆਰ ਚੁੱਕਣ ਲਈ ਭੜਕਾਇਆ ਸੀ। ਪੁਲਵਾਮਾ ਅਤਿਵਾਦੀ ਹਮਲੇ ਦੇ ਅਤਿਵਾਦੀ ਹਮਲਾਵਰ ਆਦਿਲ ਅਹਿਮਦ  ਡਾਰ ਅਫ਼ਜਲ ਗੁਰੂ Suicide Squad ਦਾ ਹਿੱਸਾ ਸੀ ਜੋ ਕਿ ਜੈਸ਼-ਏ-ਮੁਹੰਮਦ ਦੀ ਇਕ ਸ਼ਾਖਾ ਹੈ। ਗਾਲਿਬ ਨੇ ਕਿਹਾ , ਪੂਰਾ ਪੁੰਨ ਮੇਰੀ ਮਾਂ ਨੂੰ ਜਾਂਦਾ ਹੈ। ਜਦੋਂ ਮੈਂ ਪੰਜਵੀ ਜਮਾਤ ਵਿਚ ਸੀ ਉਦੋਂ ਤੋਂ ਉਨ੍ਹਾਂ ਨੇ ਮੇਰੇ ਲਈ ਇਕ ਵੱਖਰੀ ਜਗ੍ਹਾ ਬਣਾਈ। ਉਨ੍ਹਾਂ ਨੇ ਮੈਨੂੰ ਹਮੇਸ਼ਾ ਕਿਹਾ ਹੈ ਕਿ ਜੇਕਰ ਕੋਈ ਤੈਨੂੰ ਕੁੱਝ ਕਹਿੰਦਾ ਹੈ ਤਾਂ ਪ੍ਰਤੀਕਿਰਆ ਨਾ ਦਿਓ। ਮੈਨੂੰ ਪਾਲਣ ਵਾਲੀ ਮੇਰੀ ਮਾਂ ਹੈ ਨਾ ਕਿ ਜੋ ਲੋਕ ਕਹਿੰਦੇ ਹਨ।

ਗਾਲਿਬ  ਦੇ ਦਾਦੇ ਅਤੇ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਦਾ ਕੋਈ ਵੀ ਮੈਂਬਰ ਕਸ਼ਮੀਰ ਮੁੱਦੇ ਉੱਤੇ ਹੋਣ ਵਾਲੀ ਬਹਿਸ ਵਿੱਚ ਕਿਸੇ ਦੇ ਨਾਲ ਵੀ ਨਹੀਂ ਜੁੜਿਆ। ਗਾਲਿਬ ਦਾ ਕਹਿਣਾ ਹੈ ਕਿ ਉਸ ਨੂੰ ਸੁਰੱਖਿਆਬਲਾਂ ਤੋਂ ਕਦੇ ਕਿਸੇ ਤਰ੍ਹਾਂ ਦੇ ਸ਼ੋਸ਼ਣ ਦਾ ਸਾਹਮਣਾ ਨਹੀਂ ਕਰਨਾ ਪਿਆ।  ਉਨ੍ਹਾਂ ਨੇ ਕਿਹਾ,ਜਦੋਂ ਮੈਂ ਉਨ੍ਹਾਂ ਨੂੰ (ਸੁਰੱਖਿਆਬਲਾਂ) ਮਿਲਦਾ ਹਾਂ ਤਾਂ ਉਹ ਮੈਨੂੰ ਉਤਸ਼ਾਹਿਤ ਕਰਦੇ ਹਨ। ਉਹ ਮੈਨੂੰ  ਕਹਿੰਦੇ ਹਨ ਕਿ ਜੇਕਰ ਮੈਂ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਹਾਂ ਤਾਂ ਉਹ ਕਦੇ ਮੇਰੇ ਜਾਂ ਮੇਰੇ ਪਰਵਾਰ ਵਿਚ ਹਸਤਕਸ਼ੇਪ ਨਹੀਂ ਕਰਨਗੇ। ਉਹ ਕਹਿੰਦੇ ਹਨ ਕਿ ਮੈਨੂੰ ਆਪਣੇ ਸੁਪਨਿਆਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇੱਕ ਡਾਕਟਰ ਬਣਨਾ ਚਾਹੀਦਾ ਹੈ।