ਮੰਚ ਤੇ ਲੱਗੇ ਸਨ ਮੋਦੀ-ਨੀਤੀਸ਼ ਦੇ ਪੋਸਟਰ: ਲਾਲੂ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਜੇਡੀ ਪ੍ਰ੍ਧਾਨ ਲਾਲੂ ਪ੍ਰ੍ਸਾਦ ਯਾਦਵ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ.......

Lalu Prasad Yadav

ਨਵੀਂ ਦਿੱਲੀ: ਆਰਜੇਡੀ ਪ੍ਰ੍ਧਾਨ ਲਾਲੂ ਪ੍ਰ੍ਸਾਦ ਯਾਦਵ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਬਿਹਾਰ ਸਰਕਾਰ ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਅਪਣੇ ਟਵਿਟਰ ਅਕਾਉਂਟ ਤੇ ਇਕ ਵੀਡੀਓ ਪੋਸਟ ਕਰਕੇ ਦੋਸ਼ ਲਗਾਇਆ ਹੈ ਕਿ,"ਜਿਸ ਸਮੇਂ ਸ਼ਹੀਦਾਂ ਦੇ ਮਿ੍ਰ੍ਤਕ ਸ਼ਰੀਰ ਤਿਰੰਗੇ ਵਿਚ ਆਏ ਹਨ, ਉਸ ਵਕਤ ਮੋਦੀ ਅਤੇ ਨੀਤੀਸ਼ ਕੁਮਾਰ ਦੇ ਮੰਤਰੀ ਡਾਂਸ ਦਾ ਆਨੰਦ ਲੈ ਰਹੇ ਸੀ।"

ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਐਨਕਾਉਂਟਰ ਵਿਚ ਸ਼ਹੀਦ ਹੋਏ ਸੀਆਰਪੀਐਫ ਜਵਾਨ ਪਿੰਟੂ ਕੁਮਾਰ ਸਿੰਘ ਦਾ ਮਿ੍ਰ੍ਤਕ ਸ਼ਰੀਰ 3 ਮਾਰਚ ਨੂੰ ਪਟਨਾ ਏਅਰਪੋਰਟ ਤੇ ਲਿਆਇਆ ਗਿਆ। ਏਅਰਪੋਰਟ ਤੇ ਉਸ ਨੂੰ ਸ਼ਰਧਾਂਜਲੀ ਦੇਣ ਲਈ ਡੀਐਮ-ਐਸਐਸਪੀ ਅਤੇ ਇਕ ਕਾਂਗਰਸ ਨੇਤਾ ਤੋਂ ਇਲਾਵਾ ਕੋਈ ਨਹੀਂ ਪਹੁੰਚਿਆ, ਜਦੋਂ ਕਿ ਪਟਨਾ ਵਿਚ ਉਸੇ ਦਿਨ ਐਨਡੀਏ ਦੇ ਸਾਰੇ ਨੇਤਾ ਮੌਜੂਦ ਸੀ। ਸ਼ਹੀਦ ਪਿੰਟੂ ਸਿੰਘ ਬੇਗੁਸਰਾਏ ਦੇ ਰਹਿਣ ਵਾਲੇ ਸੀ।

ਪਟਨਾ ਏਅਰਪੋਰਟ ਤੇ ਕਿਸੇ ਨੇਤਾ ਦੇ ਨਾ ਪਹੁੰਚਣ ਕਰਕੇ ਨਰਾਜ਼ ਸ਼ਹੀਦ ਦੇ ਪਿਤਾ ਚਕਰਧਰ ਸਿੰਘ ਨੇ ਕਿਹਾ, “ਮੰਤਰੀਆਂ ਨੂੰ ਬਸ ਸੱਤਾ ਬਣਾਉਣ ਦੀ ਚਿੰਤਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਨੂੰ ਸੈਨਿਕਾਂ ਦੀ ਕਿੰਨੀ ਚਿੰਤਾ ਹੈ। ਉਹਨਾਂ ਕਿਹਾ ਕਿ, “ਨੇਤਾਵਾਂ ਨੂੰ ਮੋਦੀ ਦੀ ਰੈਲੀ ਦੀ ਜ਼ਿਆਦਾ ਫ਼ਿਕਰ ਹੈ।”

ਸ਼ਹੀਦ ਸੀਆਰਪੀਐਫ ਜਵਾਨ ਪਿੰਟੂ ਕੁਮਾਰ ਦੇ ਪਿਤਾ ਦੀ ਨਾਰਾਜ਼ਗੀ ਤੋਂ ਬਾਅਦ ਜਨਤਾ ਦਲ ਯੂਨਾਇਟਡ ਦੇ ਰਾਸ਼ਟਰੀ ਪ੍ਰ੍ਧਾਨ ਪ੍ਰ੍ਸ਼ਾਤ ਕਿਸ਼ੋਰ ਨੇ ਉਸ ਤੋਂ ਮੁਆਫ਼ੀ ਮੰਗੀ। ਪ੍ਰ੍ਸ਼ਾਤ ਕਿਸ਼ੋਰ ਨੇ ਐਤਵਾਰ ਨੂੰ ਟਵੀਟ ਵਿਚ ਕਿਹਾ ਸੀ, “ਅਸੀਂ ਉਹਨਾਂ ਸਾਰੇ ਲੋਕਾਂ ਵੱਲੋਂ ਮੁਆਫ਼ੀ ਮੰਗਦੇ ਹਾਂ ਜਿਹਨਾਂ ਨੂੰ ਦੁੱਖ ਦੀ ਇਸ ਘੜੀ ਵਿਚ ਤੁਹਾਡੇ ਨਾਲ ਹੋਣਾ ਚਾਹੀਦਾ ਸੀ।”