ਇਥੇ ਪਹਿਲੀ ਵਾਰ ਲਹਿਰਾਇਆ ਤਿਰੰਗਾ, ਨਕਸਲ ਪ੍ਰਭਾਵਿਤ ਖੇਤਰ 'ਚ ਸੀਆਰਪੀਐਫ ਦਾ ਵੱਡਾ ਹੌਂਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਲਮਅੜਗੂ ਨਕਸਲੀਆਂ ਦਾ ਕੋਰ ਜ਼ੋਨ ਮੰਨਿਆ ਜਾਂਦਾ ਹੈ, ਜਿਥੇ ਸੀਆਰਪੀਐਫ ਦੇ ਜਵਾਨਾਂ ਨੇ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਤਿਰੰਗਾ ਲਹਿਰਾਇਆ।

Tiranga Flagged

ਸੁਕਮਾ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ  ਦੇ ਪਾਲਮਅੜਗੂ ਇਲਾਕੇ ਵਿਚ ਹੁਣ ਤੱਕ ਲਾਲ ਅਤਿਵਾਦ ਕਾਰਨ ਕਦੇ ਤਿਰੰਗਾ ਨਹੀਂ ਲਹਿਰਾਇਆ ਗਿਆ ਸੀ।  ਇਸ ਵਾਰ ਗਣਤੰਤਰ ਦਿਵਸ ਦੇ ਮੌਕੇ 'ਤੇ ਇਸ ਇਲਾਕੇ ਦੇ ਲੋਕਾਂ ਨੇ ਪਹਿਲੀ ਵਾਰ ਤਿਰੰਗਾ ਲਹਿਰਾਉਂਦੇ ਹੋਏ ਦੇਖਿਆ। ਸੁਰੱਖਿਆ ਬਲਾਂ ਨੇ ਹਿਮੰਤ ਦਿਖਾਉਂਦੇ ਹੋਏ ਨਕਸਲੀਆਂ ਦੇ ਇਸ ਇਲਾਕੇ ਵਿਚ ਝੰਡਾ ਲਹਿਰਾ ਕੇ ਉਹਨਾਂ ਨੂੰ ਚੁਨੌਤੀ ਦਿਤੀ। 

ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼ ਵਿਚ ਤਿਰੰਗਾ ਲਹਿਰਾਇਆ ਜਾਂਦਾ ਸੀ, ਪਰ ਇਸ ਇਲਾਕੇ ਵਿਚ ਨਕਸਲੀ ਕਾਲਾ ਝੰਡਾ ਲਹਿਰਾਉਂਦੇ ਸਨ। ਪਾਲਮਅੜਗੂ ਪੂਰੀ ਤਰ੍ਹਾਂ ਨਾਲ ਨਕਸਲ ਪ੍ਰਭਾਵਿਤ ਖੇਤਰ ਹੈ। ਕੁਝ ਚਿਰ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਵੀ ਵੋਟਿੰਗ ਕੇਂਦਰਾਂ ਨੂੰ ਨਕਸਲੀਆਂ ਨੇ ਮਾਓਵਾਦੀਆਂ ਨਾਅਰਿਆਂ ਨਾਲ ਰੰਗ ਦਿਤਾ ਸੀ। ਅੱਜ ਗਣਤੰਤਰ ਦਿਵਸ 'ਤੇ ਸੀਆਰਪੀਐਫ ਦੀ 74 ਕੋਰ ਅਤੇ ਜ਼ਿਲ੍ਹਾ ਫੋਰਸ ਦੇ ਜਵਾਨ ਪਹੁੰਚੇ ਅਤੇ ਤਿਰੰਗਾ ਲਹਿਰਾਇਆ।

ਇਸ ਮੌਕੇ 'ਤੇ ਮਿਠਾਈ ਵੀ ਵੰਡੀ ਗਈ। ਪਾਲਮਅੜਗੂ ਨਕਸਲੀਆਂ ਦਾ ਕੋਰ ਜ਼ੋਨ ਮੰਨਿਆ ਜਾਂਦਾ ਹੈ, ਜਿਥੇ ਸੀਆਰਪੀਐਫ ਦੇ ਜਵਾਨਾਂ ਨੇ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਤਿਰੰਗਾ ਲਹਿਰਾਇਆ। ਇਸ ਮੌਕੇ ਓਹਨਾ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਗਨਤੰਤਰ ਨੂੰ ਛੱਡ ਕੇ ਗਣਤੰਤਰ ਦੇ ਨਾਲ ਆਓ ਤਾਂ ਕਿ ਸਮਾਜ ਅਤੇ ਵਿਕਾਸ ਦੀ ਰਾਹ ਨਾਲ ਜੁੜ ਸਕੀਏ ਅਤੇ ਖੇਤਰ ਦਾ ਵਿਕਾਸ ਹੋ ਸਕੇ।