ਪਾਕਿ ਦਾ ਨਵਾਂ ਪੈਂਤੜਾ: ਹੁਣ ਭਾਰਤੀ ਪਣਡੁੱਬੀ ਉੱਤੇ ਲਗਾਇਆ ਘੁਸਪੈਠ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਵਧੇ ਤਣਾਅ ਦੇ ਵਿਚ ਪਾਕਿਸਤਾਨੀ ਨੌਸੇਨਾ ਨੇ ਦਾਅਵਾ ਕੀਤਾ ਕਿ ਉਸਨੇ .....

Pakistan's new Claimes: now accused of infiltration imposed on Indian submarine

ਨਵੀਂ ਦਿੱਲੀ- ਪੁਲਵਾਮਾ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਵਧੇ ਤਣਾਅ ਦੇ ਵਿਚ ਪਾਕਿਸਤਾਨੀ ਨੌਸੇਨਾ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੇ ਦੇਸ਼ ਦੇ ਜਲਕਸ਼ੇਤਰ ਵਿਚ ਜਾਣ ਲਈ ਇਕ ਭਾਰਤੀ ਪਣਡੁੱਬੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਦੀ ਨੌਸੇਨਾ ਨੇ ਮੀਡੀਆ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ ਨੂੰ ਉਹਨਾਂ ਨੇ ਅਸਲੀ ਦੱਸਿਆ। ਇਸ ਸੰਬੰਧ ਵਿਚ ਇਕ ਬੁਲਾਰੇ ਨੇ ਆਪਣੇ ਬਿਆਨ ਵਿਚ ਕਿਹਾ, ਪਾਕਿਸਤਾਨੀ ਨੌਸੇਨਾ ਨੇ ਪਣਡੁੱਬੀ ਨੂੰ ਪਿੱਛੇ ਹਟਾਉਣ ਲਈ ਵਿਸ਼ੇਸ਼ ਕੁਸ਼ਲਤਾ ਦਾ ਪ੍ਰਯੋਗ ਕੀਤਾ ਅਤੇ ਉਸਨੂੰ ਪਾਕਿਸਤਾਨੀ ਜਲਕਸ਼ੇਤਰ ਵਿਚ ਪਰਵੇਸ਼ ਕਰਨ ਤੋਂ ਰੋਕਣ ਵਿਚ ਸਫਲਤਾ ਹਾਸਲ ਕੀਤੀ।

ਬੁਲਾਰੇ ਨੇ ਕਿਹਾ, ਪਾਕਿਸਤਾਨ ਦੀ ਸ਼ਾਂਤੀ ਦੀ ਨੀਤੀ ਦੇ ਮੱਦੇਨਜ਼ਰ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਸ ਘਟਨਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਸ਼ਾਂਤੀ ਦੇ ਵੱਲ ਅੱਗੇ ਵਧਣਾ ਚਾਹੀਦਾ ਹੈ। ਨੌਸੇਨਾ ਨੇ ਕਿਹਾ, ਪਾਕਿਸਤਾਨੀ ਨੌਸੇਨਾ ਆਪਣੇ ਜਲਕਸ਼ੇਤਰ ਦੀ ਰੱਖਿਆ ਕਰਨ ਲਈ ਹਮੇਸ਼ਾਂ ਤਿਆਰ ਹੈ ਅਤੇ ਕਿਸੇ ਵੀ ਪ੍ਰਕਾਰ ਦੇ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦੇ ਯੋਗ ਹਨ। ਨੌਸੇਨਾ ਨੇ ਦਾਅਵਾ ਕੀਤਾ ਕਿ ਇਹ ਨਵੰਬਰ 2016  ਦੇ ਬਾਅਦ ਤੋਂ ਦੂਜਾ ਅਜਿਹਾ ਮਾਮਲਾ ਹੈ ਜਦੋਂ ਉਸਨੇ ਭਾਰਤੀ ਨੌਸੇਨਾ ਨੂੰ ਪਾਕਿਸਤਾਨ ਦੇ ਜਲਕਸ਼ੇਤਰ ਵਿਚ ਪਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਫੜਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਤੋਂ ਪਹਿਲਾਂ 2016 ਵਿਚ ਪਾਕਿਸਤਾਨ ਨੇ ਭਾਰਤੀ ਪਣਡੁੱਬੀ ਨੂੰ ਦੇਸ਼ ਦੇ ਜਲਕਸ਼ੇਤਰ ਵਿਚ ਪਰਵੇਸ਼  ਕਰਨ ਤੋਂ ਸਫਲਤਾਪੂਰਵਕ ਰੋਕਿਆ ਸੀ । ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਹਮਲੇ ਵਿਚ ਭਾਰਤ ਦੇ 40 ਜਵਾਨ ਸ਼ਹੀਦ ਹੋ ਗਏ ਸਨ।

ਇਸਦੇ ਬਾਅਦ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਪਾਕਿਸਤਾਨ  ਦੇ ਅੰਦਰ ਬਾਲਾਕੋਟ ਵਿਚ ਜੈਸ਼ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ ਸੀ। ਇਸਦੇ ਅਗਲੇ ਦਿਨ ਪਾਕਿਸਤਾਨ ਅਤੇ ਭਾਰਤ ਦੇ ਹਵਾਈ ਸੰਘਰਸ਼ ਵਿਚ ਮਿਗ 21 ਤਬਾਹ ਹੋ ਗਿਆ ਸੀ ਅਤੇ ਉਸਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਨੇ ਹਿਰਾਸਤ ਵਿਚ ਲੈ ਲਿਆ ਸੀ। ਉਨ੍ਹਾਂ ਨੂੰ ਕੁੱਝ ਦਿਨਾਂ ਬਾਅਦ ਭਾਰਤ ਵਾਪਸ ਭੇਜਿਆ ਗਿਆ ਸੀ।