‘ਸਪਾ-ਬਸਪਾ’ ਗਠਜੋੜ ਨੇ ਕਾਂਗਰਸ ਨੂੰ ਦਿੱਤਾ 10 ਸੀਟਾਂ ਦਾ ਆਫਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰ੍ਦੇਸ਼ ਵਿਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੇ......

SP-BSP

ਨਵੀਂ ਦਿੱਲੀ: ਉਤਰ ਪ੍ਰ੍ਦੇਸ਼ ਵਿਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੇ ਕਾਂਗਰਸ ਨੂੰ 10 ਸੀਟਾਂ ਦਾ ਆਫਰ ਦਿੱਤਾ ਹੈ। ਇਹ ਵਿਚਾਰ ਦੇਸ਼ ਵਿਚ ਲਗਾਤਾਰ ਬਦਲਦੇ ਹਾਲਾਤ ਤੋਂ ਬਾਅਦ ਹੋਇਆ ਹੈ। ਸਪਾ-ਬਸਪਾ ਗਠਜੋੜ ਦੇ ਨੇਤਾਵਾਂ ਨੂੰ ਲਗਦਾ ਹੈ ਕਿ ਇਸ ਹਾਲਾਤ ਵਿਚ ਇਕ-ਇਕ ਵੋਟ ਕੀਮਤੀ ਹੈ ਅਤੇ ਉਸ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਇਸ ਲਈ ਕਾਂਗਰਸ ਵਾਸਤੇ ਕੇਵਲ ਦੋ ਸੀਟਾਂ ਰਾਇਬਰੇਲੀ ਅਤੇ ਅਮੇਠੀ ਛੱਡਣ ਵਾਲੇ ਗਠਜੋੜ ਨੇ ਕਾਂਗਰਸ ਨੂੰ ਇਹ ਸੱਦਾ ਦਿੱਤਾ ਹੈ।

ਹੁਣ ਕਾਂਗਰਸ ਇਹ ਸਲਾਹ ਕਰੇਗੀ ਕਿ ਅੱਗੇ ਉਹ ਕੀ ਕਦਮ ਉਠਾਵੇਗੀ। ਹਾਲਾਂਕਿ ਕਾਂਗਰਸ ਸੂਤਰਾਂ ਨੇ ਇਸ ਤੇ ਚੁੱਪੀ ਵੱਟ ਰੱਖੀ ਹੈ, ਪਰ ਉਹਨਾਂ ਦਾ ਇਹ ਜ਼ਰੂਰ ਮੰਨਣਾ ਹੈ ਕਿ ਦੇਸ਼ ਵਿਚ ਹਾਲਾਤ ਲਗਾਤਾਰ ਬਦਲ ਰਹੇ ਹਨ। ਇਸ ਹਾਲਾਤ ਵਿਚ ਉਹਨਾਂ ਨੂੰ ਵੀ ਅਪਣੀ ਰਾਜਨੀਤੀ ਬਦਲਣੀ ਹੋਵੇਗੀ।ਦੂਜੇ ਪਾਸੇ ਬੰਗਾਲ ਵਿਚ ਖੱਬੇ ਪੱਖੀਆਂ ਨੇ ਕਾਂਗਰਸ ਦੇ ਮੌਜੂਦਾ ਸੰਸਦਾਂ ਦੇ ਵਿਰੋਧ ਵਿਚ ਅਪਣਾ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਹੈ।

ਇਹੀ ਨਹੀਂ ਸੂਤਰਾਂ ਮੁਤਾਬਕ ਮਹਾਂਰਾਸ਼ਟਰ ਵਿਚ ਐਨਸੀਪੀ ਅਪਣੇ ਕੋਟੇ ਵਿਚੋਂ ਐਮਐਨਐਸ ਮਤਲਬ ਕਿ ਰਾਜ ਠਾਕਰੇ ਨੂੰ ਇਕ ਸੀਟ ਦੇਣਗੇ। ਮਹਾਂਰਾਸ਼ਟਰ ਵਿਚ ਕਾਂਗਰਸ ਅਤੇ ਐਨਸੀਪੀ ਗਠਜੋੜ ਲਗਪਗ ਹੋ ਚੁੱਕਾ ਹੈ ਅਤੇ ਇਸ ਦੀ ਕੇਵਲ ਘੋਸ਼ਣਾ ਹੋਣੀ ਹੈ ਉੱਥੇ ਇਹ ਵੇਖਣਾ ਬਾਕੀ ਹੈ ਕਿ ਕੀ ਇਸ ਗਠਜੋੜ ਵਿਚ ਦਲਿਤ ਪਾਰਟੀਆਂ ਲਈ ਜਗ੍ਹ੍ ਹੋਵੇਗੀ ਜਾਂ ਨਹੀਂ, ਕਿਉਂਕਿ ਅਠਾਵਲੇ ਵਰਗੇ ਨੇਤਾ ਜੋ ਕਿ ਹੁਣ ਵੀ ਐਨਡੀਏ ਦਾ ਹਿੱਸਾ ਹਨ।

ਬੀਜੇਪੀ-ਸੈਨਾ ਗਠਜੋੜ ਵਿਚ ਥਾਂ ਨਾ ਦਿੱਤੇ ਜਾਣ ਕਾਰਨ ਨਰਾਜ਼ ਦੱਸੇ ਜਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾਵਾਂ ਦੀ ਕੋਸ਼ਿਸ਼ ਹੈ ਕਿ ਐਨਡੀਏ ਖਿਲਾਫ ਇਕ ਮਜ਼ਬੂਤ ਮੋਰਚਾ ਬਣਾਇਆ ਜਾਵੇ ਅਤੇ ਉਸ ਦੇ ਲਈ ਇਸ ਚੋਣਾਂ ਵਿਚ ਅਪਣੇ ਨਿਜੀ ਅਤੇ ਪਾਰਟੀ ਹਿੱਤ ਨਾਲ ਸਮਝੋਤਾ ਕਰਨਾ ਪਵੇ ਤਾਂ ਕੀਤਾ ਜਾ ਸਕਦਾ ਹੈ।