ਵੋਟਰ ਸੂਚੀ ‘ਚੋਂ ‘ਹਰਿਜਨ‘ ਵਰਗੇ ਗੈਰ ਸੰਵਿਧਾਨਕ ਅਤੇ ਅਪਮਾਨਜਨਕ ਸਬਦਾਂ ਨੂੰ ਹਟਾਉਣ ਸਬੰਧੀ ਲਿਆ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਸਾਰੇ 22 ਡਿਪਟੀ ਕਮਿਸਨਰਾਂ - ਕਮ - ਜਿਲ੍ਹਾ ਚੋਣ ਅਧਿਕਾਰੀਆਂ ਨੂੰ ਹਟਾਉਣ ਸਬੰਧੀ ਵਿਸ਼ੇਸ਼ ਸੋਧ ਕਰਨ ਦੇ ਨਿਰਦੇਸ ਦਿੱਤੇ ਹਨ।

Dr. S. Karuna Raju

ਚੰਡੀਗੜ: ਫੋਟੋ ਵੋਟਰ ਸੂਚੀ ਵਿੱਚ ‘ਹਰਿਜਨ‘ ਅਤੇ ‘ਗਿਰੀਜਨ‘ ਵਰਗੇ ਗੈਰ ਸੰਵਿਧਾਨਕ ਅਤੇ ਅਪਮਾਨਜਨਕ ਸਬਦ ਵਰਤੇ ਜਾਣ ਸਬੰਧੀ ਵੋਟਰ ਤੋਂ ਮਿਲੀ ਸਿਕਾਇਤ ‘ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸਾਰੇ 22 ਡਿਪਟੀ ਕਮਿਸਨਰਾਂ - ਕਮ - ਜਿਲ੍ਹਾ ਚੋਣ ਅਧਿਕਾਰੀਆਂ ਅਤੇ 117 ਚੋਣ ਰਜਿਸਟ੍ਰੇਸਨ ਅਧਿਕਾਰੀਆਂ (ਈ.ਆਰ.ਓ.) ਨੂੰ ਇਹਨਾਂ ਸ਼ਬਦਾਂ ਨੂੰ ਹਟਾਉਣ ਸਬੰਧੀ ਵਿਸ਼ੇਸ਼ ਸੋਧ ਕਰਨ ਦੇ ਨਿਰਦੇਸ ਦਿੱਤੇ ਹਨ।