DRDO ਨੇ ਸਾਲਿਡ ਫਿਊਲ ਡਿਕਟੇਡ ਰੈਮਜੇਟ ਮਿਜ਼ਾਇਲ ਦਾ ਕੀਤਾ ਸਫ਼ਲ ਪ੍ਰੀਖਣ
ਪੁਲਾੜ ਦੀ ਦੁਨੀਆ ਵਿਚ ਭਾਰਤ ਨੇ ਸ਼ੁਕਰਵਾਰ ਨੂੰ ਇਕ ਹੋਰ ਸਫ਼ਲ ਪ੍ਰੀਖਣ ਕੀਤਾ ਹੈ...
ਭੂਵਨੇਸ਼ਵਰ: ਪੁਲਾੜ ਦੀ ਦੁਨੀਆ ਵਿਚ ਭਾਰਤ ਨੇ ਸ਼ੁਕਰਵਾਰ ਨੂੰ ਇਕ ਹੋਰ ਸਫ਼ਲ ਪ੍ਰੀਖਣ ਕੀਤਾ ਹੈ। ਦਰਅਸਲ ਡੀਆਰਡੀਓ ਨੇ ਓਡੀਸ਼ਾ ਦੇ ਚਾਂਦੀਪੁਰ ਵਿਚ ਆਖਰੀ ਟੀਟ ਰੇਂਜ ਨਾਲ ਸਾਲਿਡ ਫਿਊਲ ਡਿਕਟੇਡ ਰੈਮਜੇਟ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਡੀਆਰਡੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਾਉਂਡ ਬੂਸਟਰ ਮੋਟਰ ਸਮੇਤ ਸਾਰੇ ਸਿਸਟਮ ਉਮੀਦਾਂ ਉਤੇ ਘਰੇ ਉਤਰੇ ਅਤੇ ਉਨ੍ਹਾਂ ਨੇ ਸਫ਼ਲ ਪ੍ਰੀਖਣ ਕੀਤਾ ਹੈ।
ਪ੍ਰੀਖਣ ਦੇ ਦੌਰਾਨ ਆਈਆਂ ਕਈਂ ਦਿੱਕਤਾਂ
ਡੀਆਰਡੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੀਖਣ ਦੇ ਦੌਰਾਨ ਉਨ੍ਹਾਂ ਨੂੰ ਕਈਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਪਰ ਗ੍ਰਾਉਂਡ ਬੂਸਟਰ ਮੋਟਰ ਸਮੇਂ ਸਾਰੇ ਸਬ ਸਿਸਟਮਾਂ ਨੇ ਸਾਡੀਆਂ ਉਮੀਦਾਂ ਅਨੁਸਾਰ ਪ੍ਰਦਰਸ਼ਨ ਕੀਤਾ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੀਖਣ ਦੇ ਦੌਰਾਨ ਕਈਂ ਨਵੀਂਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਡੀਆਰਡੀਓ ਨੇ ਪਿਛਲੇ ਮਹੀਨੇ ਸਵਦੇਸ਼ੀ ਰੂਪ ਤੋਂ ਡਿਜ਼ਾਇਨ ਅਤੇ ਵਿਕਸਿਤ ਵਰਟੀਕਲ ਲਾਂਡ ਸ਼ਾਰਟ ਰੇਂਜ ਸਰਫੇਸ ਟੂ ਏਅਰ ਮਿਜ਼ਾਇਲ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਸੀ।