ਭਾਰਤ ਪਣਡੁੱਬੀ ਜ਼ਰੀਏ ਕਰੇਗਾ ਪ੍ਰਮਾਣੂ ਮਿਜ਼ਾਇਲ ਦਾ ਪ੍ਰੀਖਣ. ਪਾਕਿ ਦੇ ਖੋਲ੍ਹੇਗੀ ਕੰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਇਕ ਹੋਰ ਪ੍ਰਮਾਣੂ ਮਿਜ਼ਾਈਲ ਦੇ ਪਰੀਖਣ ਲਈ ਤਿਆਰ...

Missile

ਭੁਵਨੇਸ਼ਵਰ: ਭਾਰਤ ਇਕ ਹੋਰ ਪ੍ਰਮਾਣੂ ਮਿਜ਼ਾਈਲ ਦੇ ਪਰੀਖਣ ਲਈ ਤਿਆਰ ਹੈ। ਭਾਰਤ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤਟ ਤੋਂ ਪਨਡੁੱਬੀ ਜ਼ਰੀਏ K-4 ਪਰਮਾਣੂ ਮਿਜ਼ਾਈਲ ਦਾ ਪਰੀਖਣ ਕਰਨ ਲੱਗਾ ਹੈ। ਜਾਣਕਾਰੀ ਅਨੁਸਾਰ ਪਨਡੁੱਬੀਆਂ ਨਾਲ ਆਪਣੇ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੀ ਸਮਰੱਥਾ ਨੂੰ ਹੋਰ ਮਜਬੂਤ ਕਰਨ ਲਈ ਭਾਰਤ ਸ਼ੁੱਕਰਵਾਰ ਨੂੰ ਇਕ ਹੋਰ ਕਦਮ ਅੱਗੇ ਵਧੇਗਾ। K-4 ਮਿਜ਼ਾਈਲ ਦੀ ਸਮੱਰਥਾ 3500 ਕਿਲੋਮੀਟਰ ਦੱਸੀ ਜਾ ਰਹੀ ਹੈ। ਇਹੀ ਮਿਜ਼ਾਈਲ DRDO ਵੱਲੋਂ ਵਿਕਸਿਤ ਕੀਤੀ ਜਾ ਰਹੀ ਹੈ।

ਟੈਸਟ ਕਰਨ ਦਾ ਟੀਚਾ

ਸਰਕਾਰੀ ਸੂਤਰਾਂ ਮੁਤਾਬਕ DRDO ਸ਼ੁੱਕਰਵਾਰ ਨੂੰ ਵਿਸ਼ਾਖਾਪਟਨਮ ਤੱਟ ਤੋਂ ਇਕ ਅੰਡਰਵਾਟਰ ਪਲੇਟਫਾਰਮ ਨਾਲ K-4 ਪਰਮਾਣੂ ਮਿਜ਼ਾਈਲ ਦਾ ਪਰੀਖਣ ਕਰਨਾ ਹੈ। ਇਸ ਪਰੀਖਣ ਦੌਰਾਨ DRDO ਮਿਜ਼ਾਈਲ ਪ੍ਰਣਾਲੀ ਵਿਚ ਉਨਤ ਪ੍ਰਣਾਲੀਆਂ ਦਾ ਟੈਸਟ ਕਰੇਗਾ। K-4 ਦੋ ਪਰਮਾਣੂ ਪਨਡੁੱਬੀ ਮਿਜ਼ਾਈਲਾਂ ਵਿਚੋਂ ਹੈ ਜਿਸ ਨੂੰ ਭਾਰਤ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਕ ਹੋ ਮਿਜ਼ਾਈਲ BO-5 ਹੈ ਜਿਸ ਦੀ ਮਾਰ ਸਮੱਰਥਾ 700 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ।

ਕਿੰਨੀ ਰੇਂਜ ਦਾ ਹੋਵੇਗਾ ਟੈਸਟ?

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਡੀਆਰਡੀਓ ਪੂਰੀ ਰੇਂਜ ਮਿਜ਼ਾਈਲ ਦਾ ਪਰੀਖਣ ਕਰੇਗਾ ਜਾਂ ਘੱਟ ਦੂਰੀ ਦਾ। ਪਰ ਭਾਰਤ ਵੱਲੋਂ ਟੈਸਟ ਫਾਈਰਿੰਗ ਲਈ ਲੰਬੀ ਦੂਰੀ ਦੀ ਮਿਜ਼ਾਈਲ ਪਰੀਖਣ ਲਈ NOTAM ਅਤੇ ਸਮੁੰਦਰ ਨੂੰ ਲੈ ਕੇ ਚਿਤਾਵਨੀ ਪਹਿਲਾ ਜਾਰੀ ਕੀਤੀ ਜਾ ਚੁੱਕੀ ਹੈ।