ਤ੍ਰਿਣਮੂਲ ਕਾਂਗਰਸ ਨੇ ਜਾਰੀ ਕੀਤੀ 291 ਉਮੀਦਵਾਰਾਂ ਦੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਲਈ ਤ੍ਰਿਣਮੂਲ ਕਾਂਗਰਸ ਨੇ ਅਪਣੇ ਉਮੀਦਵਾਰਾਂ...

Mamta

ਕਲਕੱਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਲਈ ਤ੍ਰਿਣਮੂਲ ਕਾਂਗਰਸ ਨੇ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੱਛਮੀ ਬੰਗਾਲ ਦੀ ਸੀਐਮ ਅਤੇ ਟੀਐਮਸੀ ਪ੍ਰਮੁੱਖ ਮਮਤਾ ਬੈਨਰਜੀ ਨੇ ਸ਼ੁਕਰਵਾਰ ਨੂੰ ਰਾਜ ਦੀਆਂ ਕੁੱਲ 294 ਵਿਧਾਨ ਸਭਾ ਸੀਟਾਂ ਵਿਚੋਂ 291 ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਤਿੰਨ ਸੀਟਾਂ ਉਤੇ ਟੀਐਮਸੀ ਨਹੀਂ ਲੜੇਗੀ ਚੋਣ

ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ਅੱਜ ਅਸੀਂ 291 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੇ ਹਨ। ਬਾਕੀ ਬਚੀ ਉਤਰ ਬੰਗਾਲ ਦੀਆਂ ਤਿੰਨ ਸੀਟਾਂ ਉਤੇ ਟੀਐਮਸੀ ਉਮੀਦਵਾਰ ਨਹੀਂ ਉਤਾਰੇਗੀ। ਬੈਨਰਜੀ ਨੇ ਦੱਸਿਆ ਕਿ ਟੀਐਮਸੀ ਨੇ ਕੁੱਲ 291 ਵਿਚੋਂ 51 ਮਹਿਲਾ ਉਮੀਦਵਾਰ ਅਤੇ 42 ਮੁਸਲਿਮ ਉਮੀਦਵਾਰਾਂ ਨੂੰ ਚੋਣਾਂ ਵਿਚ ਟਿਕਟ ਦਿੱਤਾ ਹੈ।

ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਖੁਦ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 9 ਮਾਰਚ ਨੂੰ ਉਹ ਨੰਦੀਗ੍ਰਾਮ ਜਾਣਗੇ ਅਤੇ 10 ਮਾਰਚ ਨੂੰ ਨਾਮਜ਼ਦ ਪੱਤਰ ਦਾਖਲ ਕਰੇਗੀ। ਉਥੇ ਹੀ ਉਨ੍ਹਾਂ ਦੀ ਪੁਰਾਣੀ ਸੀਟ ਭਵਾਨੀਪੁਰ ਤੋਂ ਇਸ ਵਾਰ ਸੋਭਨਦੇਵ ਚਟੋਪਾਧਿਯ ਚੋਣ ਲੜਨਗੇ। ਦੱਸ ਦਈਏ ਕਿ ਭਵਾਨੀਪੁਰ ਤੋਂ ਮਮਤਾ ਬੈਨਰਜੀ ਪਿਛਲੇ 10 ਸਾਲ ਤੋਂ ਵਿਧਾਇਕ ਹਨ ਪਰ ਇਸ ਵਾਰ ਉਨ੍ਹਾਂ ਨੇ ਨੰਦੀਗ੍ਰਾਮ ਤੋਂ ਲੜਨ ਦਾ ਐਲਾਨ ਕੀਤਾ ਹੈ।