ਵਾਰਾਣਸੀ ਵਿਚ ਲੋਕਾਂ ਨਾਲ ਚਾਹ ਦੀ ਚੁਸਕੀ ਦਾ ਮਜ਼ਾ ਲੈਣ ਤੋਂ ਬਾਅਦ ਅਚਾਨਕ ਰੇਲਵੇ ਸਟੇਸ਼ਨ ਪਹੁੰਚੇ ਪੀਐਮ ਮੋਦੀ
ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਟੇਸ਼ਨ 'ਤੇ ਪਹੁੰਚੇ ਪ੍ਰਧਾਨ ਮੰਤਰੀ ਨੇ ਪਲੇਟਫਾਰਮ 'ਤੇ ਮੌਜੂਦ ਸਟਾਲਾਂ ਦੇ ਕਰਮਚਾਰੀਆਂ ਅਤੇ ਯਾਤਰੀਆਂ ਨਾਲ ਗੱਲਬਾਤ ਕੀਤੀ।
ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ 'ਤੇ ਹਨ। ਸ਼ੁੱਕਰਵਾਰ ਨੂੰ ਇਕ ਚੋਣ ਰੋਡ ਸ਼ੋਅ ਅਤੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਅਰਚਨਾ ਤੋਂ ਬਾਅਦ ਪੀਐੱਮ ਮੋਦੀ ਅੱਧੀ ਰਾਤ ਨੂੰ ਅਚਾਨਕ ਵਾਰਾਣਸੀ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ।
PM Modi At Varanasi Cantt. Railway Station
ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਟੇਸ਼ਨ 'ਤੇ ਪਹੁੰਚੇ ਪ੍ਰਧਾਨ ਮੰਤਰੀ ਨੇ ਪਲੇਟਫਾਰਮ 'ਤੇ ਮੌਜੂਦ ਸਟਾਲਾਂ ਦੇ ਕਰਮਚਾਰੀਆਂ ਅਤੇ ਯਾਤਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਸ਼ਾਮ ਨੂੰ ਆਪਣੇ ਸੰਸਦੀ ਹਲਕੇ ਦੀ ਮਸ਼ਹੂਰ ਚਾਹ ਦੀ ਦੁਕਾਨ 'ਪੱਪੂ ਕੀ ਅਡੀ' 'ਤੇ ਪਹੁੰਚ ਕੇ ਆਮ ਆਦਮੀ ਵਾਂਗ ਬੈਠ ਕੇ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਚਾਹ ਪੀਤੀ। ਇਸ ਮੌਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਵੀ ਉਹਨਾਂ ਨਾਲ ਮੌਜੂਦ ਸਨ।
PM Modi At Varanasi
ਇਸ ਦੌਰਾਨ ਉਹਨਾਂ ਨੇ ਬਨਾਰਸੀ ਪਾਨ ਦਾ ਵੀ ਆਨੰਦ ਮਾਣਿਆ। ਇਸ ਤੋਂ ਪਹਿਲਾਂ ਵੀ ਕਾਸ਼ੀ-ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕਰਨ ਵਾਰਾਣਸੀ ਗਏ ਪੀਐਮ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਰਾਤ ਨੂੰ ਵਾਰਾਣਸੀ ਦੇ ਰੇਲਵੇ ਸਟੇਸ਼ਨ ਪਹੁੰਚੇ। ਉੱਥੇ ਪੀਐਮ ਮੋਦੀ ਨੇ ਸਟੇਸ਼ਨ ਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ।