Covovax ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੀ ਸਿਫਾਰਿਸ਼, 12-17 ਸਾਲ ਦੇ ਬੱਚਿਆਂ ਲਈ ਕੀਤੀ ਜਾਵੇਗੀ ਵਰਤੋਂ
ਮਾਹਿਰ ਕਮੇਟੀ ਨੇ ਇਕ ਹੋਰ ਕੋਰੋਨਾ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਸਿਫ਼ਾਰਸ਼ ਕੀਤੀ ਹੈ।
ਨਵੀਂ ਦਿੱਲੀ: ਮਾਹਿਰ ਕਮੇਟੀ ਨੇ ਇਕ ਹੋਰ ਕੋਰੋਨਾ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਸਿਫ਼ਾਰਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਰੋਨਾ ਵੈਕਸੀਨ ਨੂੰ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਕਿਹਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ 28 ਦਸੰਬਰ ਨੂੰ ਬਾਲਗਾਂ ਲਈ ਐਮਰਜੈਂਸੀ ਵਿਚ ਸੀਮਤ ਵਰਤੋਂ ਲਈ ਕੋਵੋਵੈਕਸ ਨੂੰ ਮਨਜ਼ੂਰੀ ਦਿੱਤੀ।
Corona Vaccine
ਹਾਲਾਂਕਿ ਇਸ ਨੂੰ ਅਜੇ ਤੱਕ ਦੇਸ਼ ਦੀ ਟੀਕਾਕਰਨ ਮੁਹਿੰਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। 21 ਫਰਵਰੀ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵਿਖੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੂੰ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੋਵੈਕਸ ਲਈ EUA ਲਈ ਅਰਜ਼ੀ ਦਿੱਤੀ ਸੀ।
Corona Vaccine
ਸੂਤਰਾਂ ਅਨੁਸਾਰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੀ ਕੋਵਿਡ-19 'ਤੇ ਵਿਸ਼ਾ ਮਾਹਿਰ ਕਮੇਟੀ ਨੇ ਸ਼ੁੱਕਰਵਾਰ ਨੂੰ SII ਦੀ ਅਰਜ਼ੀ 'ਤੇ ਵਿਚਾਰ ਕੀਤਾ ਅਤੇ ਕੋਵੋਵੈਕਸ ਨੂੰ EUA ਦੀ ਸਿਫ਼ਾਰਸ਼ ਕੀਤੀ। ਸਿਫਾਰਿਸ਼ ਨੂੰ ਮਨਜ਼ੂਰੀ ਲਈ ਡੀਸੀਜੀਆਈ ਨੂੰ ਭੇਜਿਆ ਜਾਵੇਗਾ। EUA ਦੀ ਅਰਜ਼ੀ ਵਿਚ ਸਿੰਘ ਨੇ ਕਿਹਾ ਕਿ 12 ਤੋਂ 17 ਸਾਲ ਦੀ ਉਮਰ ਦੇ ਲਗਭਗ 2,700 ਬੱਚਿਆਂ 'ਤੇ ਦੋ ਅਧਿਐਨਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਵੋਵੈਕਸ ਬਹੁਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੈ। ਇਕ ਸੂਤਰ ਨੇ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਇਹ ਮਨਜ਼ੂਰੀ ਨਾ ਸਿਰਫ ਸਾਡੇ ਦੇਸ਼ ਲਈ, ਸਗੋਂ ਪੂਰੀ ਦੁਨੀਆ ਲਈ ਫਾਇਦੇਮੰਦ ਹੋਵੇਗੀ।