ਸਰਕਾਰੀ ਯੋਜਨਾ ਤਹਿਤ ਨਵਾਂ ਘਰ ਖਰੀਦਣ ਲਈ ਹੋਮ ਲੋੋੋੋਨ ਹੋਵੇਗਾ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਸੱਚ ਮੁੱਚ ਹੀ ਅਜਿਹਾ ਹੋਵੇਗਾ

Finance Minister Arun Jailtely said goal is to make home loan emi cheaper than rent

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਵਿਆਜ਼ ਦਰਾਂ ਨੂੰ ਘਟਾਉਣਾ ਚਾਹੁੰਦੀ ਹੈ ਜਿਸ ਨਾਲ ਹੋਮ ਲੋਨ ਦੀ ਮਾਸਿਕ ਕਿਸ਼ਤ ਘਰ ਦੇ ਕਿਰਾਏ ਤੋਂ ਘੱਟ ਹੋ ਜਾਵੇ। ਕੱਲ੍ਹ ਰਿਜਰਵ ਬੈਂਕ ਨੇ ਦੋ ਮਹੀਨਿਆਂ ਵਿਚ ਦੂਜੀ ਵਾਰ ਰੇਪੋ ਰੇਟ ਘਟਾਈਆਂ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਆਰਬੀਆਈ ਦੇ ਰੇਪੋ ਕੀਮਤ ਘੱਟ ਕਰਨ ਦਾ ਲਾਭ ਕਮਾ ਕੇ ਅਤੇ ਬੈਂਕ ਵਿਆਜ ਦਰ ਘੱਟ ਕਰਕੇ ਗ੍ਰਾਹਕਾਂ ਨੂੰ ਕੋਲ ਕਰਾਂਗੇ।

ਬੈਂਕ ਆਪਣੇ ਮਾਰਜੀਨਲ ਕੌਸਟ ਆਫ ਫੰਡਜ਼ ਬੈਸਡ ਲੇਡਿੰਗ (MCLR) ਦਾ ਰਿਵਿਊ ਕਰਾਂਗੇ। ਐਸਸੀਐਲਆਰ ਦੀ ਵਿਕਸਿਤ ਕੀਤੀ ਗਈ ਇਕ ਨੀਤੀ ਹੈ ਜਿਸ ਦੇ ਆਧਾਰ ਉਤੇ ਬੈਂਕ ਲੋਨ ਲਈ ਵਿਆਜ ਦਰ ਨਿਰਧਾਰਤ ਕਰਦੇ ਹਨ। ਐਮਸੀਐਲਆਰ ਦੀ ਗਣਨਾ ਧਨ ਰਾਸ਼ੀ ਦੀ ਸੀਮਾਂਤ ਲਾਗਤ, ਆਵਧਿਤ ਪ੍ਰੀਮੀਐਮ, ਸੰਚਾਲਨ ਖਰਚ ਅਤੇ ਕੈਸ਼ ਰਿਜਰਵ ਅਨੁਪਾਤ ਨੂੰ ਬਣਾਈ ਰੱਖਣ ਦੀ ਲਾਗਤ ਦੇ ਅਧਾਰ ਉਤੇ ਕੀਤੀ ਜਾਂਦੀ ਹੈ।

ਬਾਅਦ ਵਿਚ ਇਸ ਗਣਨਾ ਦੇ ਆਧਾਰ ਉਤੇ ਲੋਨ ਦਿੱਤਾ ਜਾਂਦਾ ਹੈ। ਆਧਾਰ ਦਰ ਨਾਲ ਐਮਸੀਐਲਆਰ ਦੀ ਦਰ ਘੱਟ ਹੋਣ ਕਾਰਨ ਹੋਮ ਲੋਨ, ਕਾਰ ਲੋਨ ਆਦਿ ਲੋਨ ਸਸਤੇ ਹੁੰਦੇ ਹਨ। ਜੇਤਲੀ ਨੇ ਕਿਹਾ ਕਿ ਸਾਨੂੰ ਬੈਂਕਾਂ ਦੇ ਫੈਸਲੇ ਦਾ ਇੰਤਜਾਰ ਕਰਨਾ ਹੋਵੇਗਾ ਅਤੇ ਕੁਝ ਸਮੇਂ ਬਾਅਦ ਇਹ ਨਜ਼ਰ ਆਵੇਗਾ। ਰਿਜਰਵ ਬੈਂਕ ਨੇ ਵੀਰਵਾਰ ਨੂੰ ਮੁਦਰਾ ਸਮੀਖਿਆ ਦੌਰਾਨ ਲਗਾਤਾਰ ਦੂਜੀ ਵਾਰ ਨੀਤੀਗਤ ਵਿਆਜ ਦਰ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ।

ਜੇਤਲੀ ਨੇ ਕਿਹਾ ਕਿ ਜਦੋਂ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਲੋਨ ਸਸਤਾ ਹੋ ਗਿਆ ਸੀ ਕਿ ਈਐਮਆਈ ਦੀ ਲਾਗਤ ਘਰ ਦੇ ਕਿਰਾਏ ਦੇ ਮੁਕਾਬਲੇ ਘੱਟ ਸੀ। ਰੇਪੋ ਰੇਟ ਵਿਚ ਘਟਾਉਣ ਦਾ ਲਾਭ ਬੈਂਕ ਖਪਤਕਾਰ ਨੂੰ ਦੇਣ ਤੋਂ ਹਿਚਕਿਚਾਉਂਦੇ ਹਨ ਇਸ ਉਤੇ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਤਰੀਕੇ ਹਨ ਜਿਸ ਕਾਰਨ ਉਹ ਕੋਈ ਵੀ ਤਬਦੀਲੀ ਤੁਰੰਤ ਨਹੀਂ ਕਰ  ਸਕਦੇ, ਪ੍ਰੰਤੂ ਕੁਝ ਸਮੇਂ ਬਾਅਦ ਉਹ ਇਸ ਨੂੰ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਆਰਬੀਆਈ ਗਵਰਨਰ ਨੇ ਕਿਹਾ ਕਿ ਉਹ ਬੈਂਕਾਂ ਨਾਲ ਵਿਚਾਰ ਕਰਕੇ ਬਦਲਾਅ ਦੀ ਨੀਤੀ ਲੈ ਕੇ ਆਉਣ।