ਪੁਲਿਸ ਅਧਿਕਾਰੀ ਤੇ ਮਾਸੂਮ ਧੀ ਦੀ ਇਸ ਫੋਟੋ ਨੇ ਭਾਵੁਕ ਕੀਤਾ ਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਹਿੰਦੇ ਹਨ ਕਿ ਕੁਝ ਤਸਵੀਰਾਂ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀਆਂ ਹਨ। ਕੋਰੋਨਾ ਦੇ ਦੌਰ ਵਿਚ ਅਜਿਹੀ ਹੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Photo

ਨਵੀਂ ਦਿੱਲੀ: ਕਹਿੰਦੇ ਹਨ ਕਿ ਕੁਝ ਤਸਵੀਰਾਂ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀਆਂ ਹਨ। ਕੋਰੋਨਾ ਦੇ ਦੌਰ ਵਿਚ ਅਜਿਹੀ ਹੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇਕ ਪੁਲਿਸ ਅਧਿਕਾਰੀ ਅਪਣੇ ਹੀ ਘਰ ਦੇ ਬਾਹਰ ਹੇਠਾਂ ਬੈਠ ਕੇ ਖਾਣਾ ਖਾ ਰਿਹਾ ਹੈ ਅਤੇ ਉਸ ਦੀ ਬੱਚੀ ਦਰਵਾਜ਼ੇ ਵਿਚ ਖੜ ਕੇ ਦੇਖ ਰਹੀ ਹੈ।

ਦਰਅਸਲ ਇਹ ਤਸਵੀਰ ਇੰਦੌਰ ਦੇ ਤੁਕੋਗੰਜ ਥਾਣਾ ਪ੍ਰਭਾਰੀ ਨਿਰਮਲ ਸ੍ਰੀਵਾਸ ਅਤੇ ਉਹਨਾਂ ਦੀ ਲੜਕੀ ਦੀ ਹੈ। ਡਿਊਟੀ ਤੋਂ ਸਮਾਂ ਮਿਲਦੇ ਹੀ ਉਹ ਖਾਣਾ ਖਾਣ ਘਰ ਪਹੁੰਚੇ। ਕੋਰੋਨਾ ਵਾਇਰਸ ਕਾਰਨ ਉਹਨਾ ਨੇ ਘਰ ਦੇ ਬਾਹਰ ਹੀ ਖਾਣਾ ਖਾਧਾ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਸਾਰਾ ਦਿਨ ਘਰ ਤੋਂ ਬਾਹਰ ਰਹਿੰਦੇ ਹਨ, ਇਸ ਲਈ ਉਹਨਾਂ ਨੂੰ ਕੋਰੋਨਾ ਸੰਕਰਮਣ ਦਾ ਖਤਰਾ ਹੈ। 

ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਇਕ ਪਿਤਾ ਹੋਣ ਦਾ ਫਰਜ਼ ਅਤੇ ਦੇਸ਼ ਦਾ ਬੇਟਾ ਹੋਣ ਦਾ ਕਰਜ਼, ਇੰਦੌਰ ਦੇ ਨਿਰਮਲ ਜੀ ਤੁਹਾਨੂੰ ਅਤੇ ਤੁਹਾਡੇ ਵਰਗੇ ਭਾਰਤ ਮਾਤਾ ਦੇ ਲੱਖਾਂ ਬੇਟੇ-ਬੇਟੀਆਂ ਨੂੰ ਸਲਾਮ

 

ਇਸ ਤੋਂ ਪਹਿਲਾਂ ਅਜਿਹੀ ਹੀ ਇਕ ਤਸਵੀਰ ਭੋਪਾਲ ਤੋਂ ਸਾਹਮਣੇ ਆਈ ਸੀ। ਇਹ ਤਸਵੀਰ ਭੋਪਾਲ ਜ਼ਿਲ੍ਹੇ ਦੇ ਸੀਐਮਐਚਓ ਦੀ ਹੈ। ਉਹ 5 ਦਿਨ ਬਾਅਦ ਅਪਣੇ ਘਰ ਆਏ ਸੀ, ਇਸ ਮੌਕੇ ਉਹਨਾਂ ਨੇ ਘਰ ਦੇ ਬਾਹਰ ਬੈਠ ਕੇ ਹੀ ਚਾਹ ਪੀਤੀ ਅਤੇ ਹਾਲ ਚਾਲ ਪੁੱਛ ਕੇ ਵਾਪਸ ਹਸਪਤਾਲ ਚਲੇ ਗਏ।

 

ਅਜਿਹੀਆਂ ਤਸਵੀਰਾਂ ਉਸ ਸਮੇਂ ਸਾਹਮਣੇ ਆ ਰਹੀਆਂ ਹਨ ਜਦੋਂ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ। ਡਾਕਟਰ ਅਤੇ ਪੁਲਿਸ ਕਰਮਚਾਰੀ ਆਪਣੀ ਡਿਊਟੀ ਦੌਰਾਨ ਘਰ ਤੋਂ ਬਾਹਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਦੀ ਲਾਗ ਦਾ ਖ਼ਤਰਾ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।